ਚੰਡੀਗੜ੍ਹ: ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਦੀ ਬੋਗਸ ਵੋਟ ਬਾਰੇ ਚੋਣ ਕਮਿਸ਼ਨ ਨੇ ਵੀ ਪੱਲਾ ਝਾੜ ਦਿੱਤਾ ਹੈ। ਪੰਜਾਬ ਰਾਜ ਚੋਣ ਕਮਿਸ਼ਨ ਦੇ ਸੈਕਟਰੀ ਪਵਨ ਕੁਮਾਰ ਨੇ ਕਿਹਾ ਕਿ ਹਾਲ ਦੀ ਘੜੀ ਚੋਣ ਕਮਿਸ਼ਨ ਕੋਲ ਮਨਪ੍ਰੀਤ ਬਾਦਲ ਦੀ ਵੋਟ ਸਬੰਧੀ ਕੋਈ ਵੀ ਸ਼ਿਕਾਇਤ ਨਹੀਂ ਆਈ।

ਇਸ ਦੇ ਨਾਲ ਹੀ ਕਮਲ ਕੁਮਾਰ ਨੇ ਸਪੱਸ਼ਟ ਕੀਤਾ ਕਿ ਬਾਦਲ ਪਿੰਡ ਤੋਂ ਮਨਪ੍ਰੀਤ ਬਾਦਲ ਦੇ ਨਾਮ ਦੀ ਵੋਟ ਪਾਉਣ ਵਾਲੇ ਦੀ ਡਿਟੇਲ ਵੀ ਨਹੀਂ ਮੰਗਵਾਈ ਗਈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਦੀ ਬੋਗਸ ਵੋਟ ਚੋਣ ਕਮਿਸ਼ਨ ਲਈ ਅਹਿਮ ਨਹੀਂ ਸਗੋਂ ਝਗੜੇ ਵਾਲੇ ਪੋਲਿੰਗ ਬੂਥਾਂ 'ਤੇ ਮੁੜ ਚੋਣਾਂ ਵੱਲ ਧਿਆਨ ਹੈ।

ਇਸ ਤਰ੍ਹਾਂ ਮਨਪ੍ਰੀਤ ਬਾਦਲ ਦੀ ਜਗ੍ਹਾ ਕੋਈ ਬੋਗਸ ਵੋਟ ਪਾਉਣ ਵਾਲੇ ਖਿਲਾਫ ਚੋਣ ਕਮਿਸ਼ਨ ਕੋਈ ਕਾਰਵਾਈ ਨਹੀਂ ਕਰੇਗਾ।