ਪਟਿਆਲਾ: ਲਹਿਰਾਗਾਗਾ ਦੇ ਪਿੰਡ ਜਲੂਰ ਵਿੱਚ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਤਕਨੀਕੀ ਖਰਾਬੀ ਨੂੰ ਵੇਖਦਿਆਂ ਪਾਇਲਟ ਨੇ ਤੁਰੰਤ ਕਣਕ ਦੇ ਖੇਤਾਂ ਵਿੱਚ ਖਾਲੀ ਥਾਂ ਵੇਖ ਕੇ ਐਮਰਜੈਂਸੀ ਲੈਂਡਿੰਗ ਕੀਤੀ। ਚੰਗੀ ਗੱਲ ਇਹ ਰਹੀ ਕਿ ਇਸ ਹੰਗਾਮੀ ਹਾਲਾਤ ਵਿੱਚ ਪਾਇਲਟ ਸੁਰੱਖਿਅਤ ਰਹੇ। ਦੇਖਦੇ ਹੀ ਦੇਖਦੇ ਲੋਕਾਂ ਦੀ ਹੈਲੀਕਾਪਟਰ ਦੇ ਦਰਸ਼ਨ ਕਰਨ ਲਈ ਭੀੜ ਇਕੱਠੀ ਹੋ ਗਈ। ਭੀੜ 'ਤੇ ਕਾਬੂ ਪਾਉਣ ਲਈ ਪੁਲਿਸ ਨੇ ਪੂਰੇ ਇੰਤਜ਼ਾਮ ਕੀਤੇ। ਫ਼ੌਜ ਦੀ ਤਕਨੀਕੀ ਟੀਮ ਥੋੜ੍ਹੇ ਸਮੇਂ ਵਿੱਚ ਹੀ ਹਲਵਾਰਾ ਤੋਂ ਦੂਜਾ ਹੈਲੀਕਾਪਟਰ ਲੈ ਕੇ ਉੱਥੇ ਪਹੁੰਚੀ। ਖਰਾਬੀ ਦੂਰ ਕਰਨ ਤੋਂ ਬਾਅਦ ਦੋਵੇਂ ਹੈਲੀਕਾਪਟਰ ਰਵਾਨਾ ਹੋ ਗਏ। ਇਹ ਸਭ ਪਿੰਡ ਵਾਲਿਆਂ ਲਈ ਕਿਸੇ ਫ਼ਿਲਮੀ ਸੀਨ ਤੋਂ ਘੱਟ ਨਹੀਂ ਰਿਹਾ।