'Encyclopedia of sikhism' ਦੇ ਰਚੇਤਾ ਡਾ. ਰਘੂਬੀਰ ਸਿੰਘ ਬੈਂਸ ਨਹੀਂ ਰਹੇ
ਏਬੀਪੀ ਸਾਂਝਾ | 03 Nov 2016 07:16 PM (IST)
ਲੁਧਿਆਣਾ: 'Encyclopedia of sikhism' ਦੇ ਰਚੇਤਾ ਡਾ. ਰਘੂਬੀਰ ਸਿੰਘ ਬੈਂਸ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਨੇ ਲੁਧਿਆਣਾ ਦੇ ਹੀਰੋ ਹਾਰਟ ਕੇਅਰ ਸੈਂਟਰ ਵਿੱਚ ਆਖਰੀ ਸਾਹ ਲਏ। ਸਿੱਖ ਸਕਾਲਰ ਡਾ. ਰਘੂਬੀਰ ਸਿੰਘ ਬੈਂਸ ਨੇ ਸਿੱਖ ਹਿਸਟਰੀ ਤੇ ਰਿਸਰਚ ਵਿੱਚ ਵੱਡਾ ਯੋਗਦਾਨ ਪਾਇਆ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਥ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। 2015 ਵਿੱਚ ਕੈਨੇਡੀਅਨ ਸਰਕਾਰ ਨੇ ਉਨ੍ਹਾਂ ਨੂੰ 'Prime Minister’s Volunteer Award' ਦਿੱਤਾ ਸੀ। ਡਾ. ਰਘੂਬੀਰ ਸਿੰਘ ਬੈਂਸ ਕੈਨੇਡਾ ਦੇ ਸਿਟੀਜ਼ਨ ਸਨ।