ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਦੇ 4500 ਈ.ਟੀ.ਟੀ. ਅਧਿਆਪਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹਾਈਕੋਰਟ ਨੇ ਇਨ੍ਹਾਂ ਦੀ ਭਰਤੀ ਤੇ ਲਾਈ ਹੋਈ ਰੋਕ ਨੂੰ ਹਟਾ ਦਿੱਤਾ ਹੈ। ਹਾਈਕੋਰਟ ਦੇ ਇਸ ਫੈਸਲੇ ਨਾਲ ਜਲਦੀ ਹੀ ਯੋਗ ਉਮੀਦਵਾਰਾਂ ਨੂੰ ਆਪਣੇ ਨਿਯੁਕਤੀ ਪੱਤਰ ਮਿਲ ਜਾਣਗੇ।

 

ਮਾਮਲਾ ਇਹ ਸੀ ਕਿ ਨੰਵਬਰ 2015 ਵਿੱਚ ਪੰਜਾਬ ਸਰਕਾਰ ਇਹ ਭਰਤੀ ਲਈ ਇਸ਼ਤਿਹਾਰ ਦਿੱਤਾ ਸੀ ਪਰ ਕੁਝ ਅਜਿਹੇ ਵਿਦਿਆਰਥੀਆਂ ਨੇ ਵੀ ਅਪਲਾਈ ਕਰ ਦਿੱਤਾ ਸੀ, ਜਿਨ੍ਹਾਂ ਦੀ ਪੜ੍ਹਾਈ ਪੂਰੀ ਨਹੀਂ ਹੋਈ ਸੀ। ਹਾਲਾਂਕਿ ਉਹ ਯੋਗ ਉਮੀਦਵਾਰ ਨਹੀਂ ਸਨ ਪਰ ਫਿਰ ਵੀ ਯੋਗ ਉਮੀਦਵਾਰ ਬਣਨ ਲਈ ਉਨ੍ਹਾਂ ਨੇ ਹਾਈਕੋਰਟ ਦਾ ਰੁਖ਼ ਕੀਤਾ ਸੀ।

 

ਪਟੀਸ਼ਨਕਰਤਾ ਦਾ ਕਹਿਣਾ ਸੀ ਕਿ ਇਨ੍ਹਾਂ ਰਿਜਲਟ ਪਹਿਲਾਂ ਐਲਾਨਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਵੀ ਇਸ ਭਰਤੀ ਵਿੱਚ ਨਿਯੁਕਤੀ ਮਿਲ ਸਕੇ। ਇਸ ਕਾਰਨ ਹੀ ਹਾਈਕੋਰਟ ਨੇ ਇਸ 'ਤੇ ਰੋਕ ਲਾ ਦਿੱਤੀ ਸੀ। ਪਰ ਅੱਜ ਹਾਈਕੋਰਟ ਨੇ ਇਸ ਭਰਤੀ ਤੇ ਲਗੀ ਰੋਕ ਹਟਾ ਦਿੱਤੀ ਹੈ।