ਡੇਰਾ ਸੱਚਾ ਸੌਦਾ 'ਚ ਵੱਡਾ ਸਮਾਗਮ, ਪੁਲਿਸ ਨੇ ਸੁਰੱਖਿਆ ਇੰਤਜ਼ਾਮ ਕੀਤੇ ਸਖਤ
ਏਬੀਪੀ ਸਾਂਝਾ | 24 Jan 2020 08:49 PM (IST)
ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਹਾੜੇ 25 ਜਨਵਰੀ ਨੂੰ ਡੇਰਾ ਵਿੱਚ ਇੱਕ ਵੱਡਾ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਹਜ਼ਾਰਾਂ ਲੋਕਾਂ ਦੇ ਇਸ ਪ੍ਰੋਗਰਾਮ ਵਿੱਚ ਪੰਜਾਬ, ਰਾਜਸਥਾਨ ਅਤੇ ਹਰਿਆਣਾ ਤੋਂ ਆਉਣ ਦੀ ਉਮੀਦ ਹੈ। ਇਸ ਬਾਰੇ ਸਿਰਸਾ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ।
ਸਿਰਸਾ: ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਹਾੜੇ 25 ਜਨਵਰੀ ਨੂੰ ਡੇਰਾ ਵਿੱਚ ਇੱਕ ਵੱਡਾ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਹਜ਼ਾਰਾਂ ਲੋਕਾਂ ਦੇ ਇਸ ਪ੍ਰੋਗਰਾਮ ਵਿੱਚ ਪੰਜਾਬ, ਰਾਜਸਥਾਨ ਅਤੇ ਹਰਿਆਣਾ ਤੋਂ ਆਉਣ ਦੀ ਉਮੀਦ ਹੈ। ਇਸ ਬਾਰੇ ਸਿਰਸਾ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਪੁਲਿਸ ਨੇ ਡੇਰਾ ਹੈੱਡਕੁਆਰਟਰ ਦੇ ਆਸ ਪਾਸ ਸੁਰੱਖਿਆ ਸਖਤ ਕਰ ਦਿੱਤੀ ਹੈ। ਹਰਿਆਣਾ ਪੁਲਿਸ ਦੀ ਇੱਕ ਟੁਕੜੀ ਵੀ ਬੁਲਾਈ ਗਈ ਹੈ, ਸਿਰਸਾ ਪੁਲਿਸ ਵੀ ਤਾਇਨਾਤ ਕੀਤੀ ਜਾਵੇਗੀ, ਇਸ ਤੋਂ ਇਲਾਵਾ ਪੁਲਿਸ ਨੇ ਡੇਰਾ ਸੱਚਾ ਸੌਦਾ ਦੇ ਆਸ ਪਾਸ ਵਿਸ਼ੇਸ਼ ਨਾਕੇ ਲਾਏ ਹਨ। ਡੀਐਸਪੀ ਆਰੀਅਨ ਚੌਧਰੀ ਨੇ ਦੱਸਿਆ ਕਿ ਪੁਲਿਸ ਨੇ ਆਪਣੇ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।