ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਵਿਧਾਇਕ ਤੇ ਜੇਜੇਪੀ ਨੇਤਾ ਸਤਵਿੰਦਰ ਰਾਣਾ ਨੂੰ ਪੁਲਿਸ ਨੇ ਸ਼ਰਾਬ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਸਤਵਿੰਦਰ ਰਾਣਾ ਨੂੰ ਦੇਰ ਰਾਤ ਸੈਕਟਰ 3, ਚੰਡੀਗੜ੍ਹ ਸਥਿਤ ਹਰਿਆਣਾ ਦੇ ਵਿਧਾਇਕ ਹੋਸਟਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਹਾਸਲ ਜਾਣਕਾਰੀ ਮੁਤਾਬਕ ਸੋਨੀਪਤ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਬੁੱਧਵਾਰ ਦੇਰ ਰਾਤ ਨੂੰ ਵਿਧਾਇਕ ਹੋਸਟਲ 'ਚ ਛਾਪਾ ਮਾਰਿਆ ਤੇ ਰਾਣਾ ਨੂੰ ਗ੍ਰਿਫਤਾਰ ਕਰ ਲਿਆ। ਸਾਬਕਾ ਵਿਧਾਇਕ ਸਤਵਿੰਦਰ ਰਾਣਾ ਨੂੰ ਅਦਾਲਤ ਚੈੱਕ ਬਾਊਂਸ ਮਾਮਲੇ ਵਿੱਚ ਪੇਸ਼ ਨਾ ਹੋਣ ਕਾਰਨ ਪਹਿਲਾਂ ਹੀ ਭਗੌੜਾ ਕਰਾਰ ਦੇ ਚੁੱਕੀ ਹੈ। ਪੰਚਕੂਲਾ ਦੀ ਜ਼ਿਲ੍ਹਾ ਅਦਾਲਤ ਨੇ 30 ਅਕਤੂਬਰ, 2018 ਨੂੰ ਰਾਣਾ ਨੂੰ ਭਗੌੜਾ ਕਰਾਰ ਦਿੱਤਾ ਸੀ, ਜਦੋਂ ਉਸ ਨੇ ਚੰਡੀਗੜ੍ਹ ਨਿਵਾਸੀ ਸੰਦੀਪ ਸੇਠੀ ਨੂੰ 40 ਲੱਖ ਰੁਪਏ ਦੇ ਚਾਰ ਚੈੱਕ ਦਿੱਤੇ ਸਨ, ਜੋ ਬਾਊਂਸ ਹੋ ਗਏ ਸਨ।
ਦੱਸ ਦੇਈਏ ਕਿ ਸਤਵਿੰਦਰ ਰਾਣਾ ਰਾਜੌਂਦ ਤੋਂ ਦੋ ਵਾਰ ਵਿਧਾਇਕ ਰਹਿ ਚੁੱਕਿਆ ਹੈ ਤੇ ਉਸ ਨੇ ਜੇਜੇਪੀ ਦੀ ਟਿਕਟ 'ਤੇ ਕਲਯਤ ਵਿਧਾਨ ਸਭਾ ਹਲਕੇ ਤੋਂ ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ। ਰਾਣਾ ਨੂੰ ਇਸ ਚੋਣ ਵਿੱਚ 37 ਹਜ਼ਾਰ ਵੋਟਾਂ ਪ੍ਰਾਪਤ ਹੋਈਆਂ ਸਨ। ਉਸ ਨੂੰ ਜਨਨਾਇਕ ਜਨਤਾ ਪਾਰਟੀ ਦਾ ਰਾਜਪੂਤ ਚਿਹਰਾ ਵੀ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ
ਕੋਰੋਨਾ ਦੇ ਕਹਿਰ 'ਚ ਪੰਜਾਬ ਤੋਂ ਰਾਹਤ ਦੀ ਵੱਡੀ ਖ਼ਬਰ!
ਲੌਕਡਾਊਨ ਤੋਂ ਅੱਕ ਘਰ ਮੁੜ ਰਹੇ ਪਰਵਾਸੀਆਂ ਨਾਲ ਦਰਦਨਾਕ ਹਾਦਸਾ, 14 ਲੋਕਾਂ ਦੀ ਮੌਤ
ਭਾਰਤ 'ਚ ਕੋਰੋਨਾ ਨੂੰ ਨਹੀਂ ਲੱਗੀ ਬਰੇਕ, ਪੌਣੇ ਲੱਖ ਤੋਂ ਵਧੇ ਕੇਸ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ