ਪੰਜਾਬੀ 'ਵਰਸਿਟੀ ਦੇ ਕੁਲਪਤੀ ਰਹਿ ਚੁੱਕੇ ਸਾਬਕਾ IAS ਜਸਬੀਰ ਸਿੰਘ ਆਹਲੂਵਾਲੀਆ ਦਾ ਦੇਹਾਂਤ
ਏਬੀਪੀ ਸਾਂਝਾ | 20 Apr 2019 05:59 PM (IST)
ਆਹਲੂਵਾਲੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ (SGGWU), ਫ਼ਤਹਿਗੜ੍ਹ ਸਾਹਿਬ ਦੇ ਬਾਨੀ ਵਾਈਸ ਚਾਂਸਲਰ ਵੀ ਸਨ। ਪੰਜਾਬੀ ਯੂਨੀਵਰਸਿਟੀ ਵਿੱਚ ਆਪਣੇ ਕਾਰਜਕਾਲ ਦੌਰਾਨ ਜਸਬੀਰ ਸਿੰਘ ਕਾਫੀ ਵਿਵਾਦਾਂ ਵਿੱਚ ਵੀ ਰਹੇ ਸਨ।
ਚੰਡੀਗੜ੍ਹ: ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਕੁਲਪਤੀ ਤੇ ਉੱਘੇ ਸਿੱਖ ਵਿਦਵਾਨ ਡਾ. ਜਸਬੀਰ ਸਿੰਘ ਆਹਲੂਵਾਲੀਆ ਦਾ ਕੱਲ੍ਹ ਸ਼ੁੱਕਰਵਾਰ ਰਾਤ ਦੇਹਾਂਤ ਹੋ ਗਿਆ ਹੈ। ਬੀਤੀ ਰਾਤ ਚੰਡੀਗੜ੍ਹ ਵਿੱਚ ਉਨ੍ਹਾਂ ਆਖ਼ਰੀ ਸਾਹ ਲਿਆ। ਉਨ੍ਹਾਂ ਦੀ ਉਮਰ 84 ਸਾਲ ਸੀ। ਅੱਜ ਚੰਡੀਗੜ੍ਹ ਵਿੱਚ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ। ਦੱਸ ਦੇਈਏ ਜਸਬੀਰ ਸਿੰਘ ਆਹਲੂਵਾਲੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ (SGGWU), ਫ਼ਤਹਿਗੜ੍ਹ ਸਾਹਿਬ ਦੇ ਬਾਨੀ ਵਾਈਸ ਚਾਂਸਲਰ ਵੀ ਸਨ। ਪੰਜਾਬੀ ਯੂਨੀਵਰਸਿਟੀ ਵਿੱਚ ਆਪਣੇ ਕਾਰਜਕਾਲ ਦੌਰਾਨ ਜਸਬੀਰ ਸਿੰਘ ਕਾਫੀ ਵਿਵਾਦਾਂ ਵਿੱਚ ਵੀ ਰਹੇ ਸਨ। ਡਾ. ਜਸਬੀਰ ਸਿੰਘ ਆਹਲੂਵਾਲੀਆ ਨੇ ‘ਨਿਊ ਕਨਸੈਪਸ਼ਨ ਆਫ਼ ਰੀਐਲਿਟੀ’ (ਹਕੀਕਤ ਦੀ ਨਵੀਂ ਧਾਰਨਾ) ਵਿਸ਼ੇ ਉੱਤੇ ਪੀ–ਐੱਚਡੀ ਕੀਤੀ ਸੀ ਤੇ ਉਸ ਤੋਂ ਉਹ ਪੰਜਾਬ ਸਿਵਲ ਸਰਵਿਸ ਦੇ ਅਧਿਕਾਰੀ ਬਣ ਗਏ ਸਨ। ਉਹ ਕੁਝ ਚਿਰ ਪੰਜਾਬ ਦੇ ਯੋਜਨਾਬੰਦੀ ਤੇ ਵਿਕਾਸ ਮਾਮਲਿਆਂ ਡਾਇਰੈਕਟਰ ਵੀ ਰਹੇ ਸਨ।