Punjab News: ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹਾ ਮੋਹਾਲੀ ਵਿਖੇ ਜਸਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਤੋਂ ਲਿਫਟ ਲੈ ਕੇ ਉਸ ਕੋਲੋਂ ਇੱਕ ਕਾਰ ਅਤੇ ਰੁਪਏ ਦੀ ਖੋਹ ਹੋਈ ਸੀ। ਜਿਸ 'ਤੇ ਮੁਕੱਦਮਾ ਨੰਬਰ 260 ਮਿਤੀ 29-12-2022 ਅੱਧ 379-ਬੀ, 323, 34 ਤਦ ਥਾਣਾ ਸਦਰ ਖਰੜ ਬਰਖਿਲਾਫ ਨਾਮਲੂਮ ਵਿਅਕਤੀਆਂ ਦੇ ਦਰਜ਼ ਰਜਿਸਟਰ ਹੋਇਆ ਸੀ। ਜਿਸ ਨੂੰ ਟਰੇਸ ਕਰਨ ਲਈ ਸ੍ਰੀ ਨਵਰੀਤ ਸਿੰਘ ਵਿਰਕ, ਕਪਤਾਨ ਪੁਲਿਸ (ਦਿਹਾਤੀ), ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ, ਉੱਪ ਕਪਤਾਨ ਪੁਲਿਸ (ਖਰਡ 01 ) ਦੀ ਅਗਵਾਈ ਹੇਠ ਮੁੱਖ ਅਫਸਰ, ਥਾਣਾ ਘੜੂੰਆ ਦੀ ਟੀਮ ਅਤੇ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ. ਨਗਰ, ਸ: ਗੁਰਸੇਵ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਸਨ, ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿਨ੍ਹਾਂ ਵੱਲੋਂ Dating APP ਦੇ ਜਰੀਏ ਭੋਲੇ ਭਾਲੇ ਲੋਕਾਂ ਨੂੰ ਬੁਲਾ ਕਰ ਖੋਹ ਕਰਨ ਵਾਲੇ ਤਿੰਨ ਮੈਂਬਰੀ ਗਿਰੋਹ ਦੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਦੋ ਕਾਰਾਂ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।
ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮੇ ਦੀ ਤਫਤੀਸ ਦੌਰਾਨ ਖੁਸ਼ਹਾਲ ਸਿੰਘ ਓਰਫ ਖੁਸ਼ਹਾਲ ਪੁੱਤਰ ਗੁਰਸੇਨ ਸਿੰਘ ਵਾਸੀ ਪਿੰਡ ਕੱਟ, ਥਾਣਾ ਖਮਾਣੋਂ, ਜਿਲ੍ਹਾ ਫਹਿਤਗੜ੍ਹ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਿਸ ਕੋਲੋਂ ਦੋ ਕਾਰਾਂ ਬ੍ਰਾਮਦ ਹੋਈਆ ਹਨ। ਮੁੱਢਲੀ ਪੁੱਛਗਿੱਛ ਤੇ ਮੁਕੱਦਮਾ ਵਿੱਚ ਇਸ ਗਿਰੋਹ ਦੇ ਦੋ ਹੋਰ ਮੈਂਬਰ ਰਣਵੀਰ ਸਿੰਘ ਉਰਫ ਮਿੰਟੂ ਅਤੇ ਜੋਤੀ ਨੂੰ ਨਾਮਜਦ ਕੀਤਾ ਗਿਆ ਹੈ। ਇਨ੍ਹਾਂ ਤਿੰਨਾ ਵਿਅਕਤੀਆ ਨੇ ਪਿਛਲੇ ਕਰੀਬ 02 ਮਹੀਨਿਆਂ ਤੋਂ ਪੰਜ ਵਿਅਕਤੀਆਂ ਨੂੰ ਆਪਣਾ ਸਿਕਾਰ ਬਣਾਇਆ ਹੈ।
ਵਾਰਦਾਤਾ ਦਾ ਤਰੀਕਾ ਅਤੇ ਏਰੀਆ- ਇਹ ਗਿਰੋਹ ਦੇ ਤਿੰਨ ਵਿਅਕਤੀ ਹਨ ਜੋ ਕਾਰ ਵਿੱਚ ਸਵਾਰ ਹੋ ਕੇ Dating APP 'ਤੇ ਕੋਨਟੈਕਟ ਕੀਤੇ ਹੋਏ ਵਿਅਕਤੀ ਨੂੰ ਮੋਹਾਲੀ, ਖਰੜ, ਘੜੂਆ ਅਤੇ ਲੁਧਿਆਣਾ ਏਰੀਆ ਦੇ ਸੁਨਸਾਨ ਜਗਾ ਤੋ ਬੁਲਾ ਕੇ ਜਾਂ ਕਾਰ ਵਿੱਚ ਬਿਠਾ ਕੇ ਜਾਂ ਲਿਫਟ ਲੈਂਦੇ ਸਨ ਅਤੇ ਫਿਰ ਉਸ ਨੂੰ ਡਰਾ ਧਮਕਾ ਕੇ ਉਸ ਤੋਂ ਨਕਦੀ ਮੋਬਾਇਲ ਫੋਨ ਅਤੇ ਕਾਰ ਖੋਹ ਕੇ ਲੈ ਜਾਂਦੇ ਸਨ।
ਬ੍ਰਾਮਦਗੀ :-
- fea and ACCENT at a PB-11-W-0550
- ਇੱਕ ਕਾਰ ਮਾਰਕਾ ਸਵਿਫਟ ਡਿਜਾਇਰ ਰੰਗ ਚਿੱਟਾ ਨੰਬਰ PB-10-EF-9870
ਗ੍ਰਿਫਤਾਰ ਵਿਅਕਤੀ- ਖੁਸ਼ਹਾਲ ਸਿੰਘ ਉਰਫ ਖੁਸ਼ਹਾਲ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਕੋਟ, ਥਾਣਾ ਖਮਾਣੋਂ, ਜਿਨ੍ਹਾਂ ਫਹਿਤਗੜ੍ਹ ਸਾਹਿਬ।
ਹੁਣ ਤੱਕ ਕੀਤੀਆ ਵਾਰਦਾਤਾ- ਇਹ ਤਿੰਨ ਵਿਅਕਤੀ ਕਰੀਬ ਪਿਛਲੇ 02 ਮਹੀਨਿਆ ਤੋਂ 05 ਵਿਅਕਤੀਆਂ ਨੂੰ Dating APP ਰਾਹੀ ਬੁਲਾ ਕੇ ਆਪਣਾ ਸ਼ਿਕਾਰ ਬਣਾ ਚੁੱਕੇ ਹਨ ਜਿਨ੍ਹਾਂ ਕੋਲੋਂ ਇਨ੍ਹਾਂ ਵਿਅਕਤੀਆ ਨੇ 80,000/-, 25,000/-, 10,000/-, 7,000/- ਅਤੇ 700/- ਰੁਪਏ ਸਮੇਤ ACCENT ਕਾਰ ਅਤੇ ਮੋਬਾਇਲ ਫੋਨ ਖੋਹ ਦੀਆਂ ਵਾਰਦਾਤਾਂ ਕਰ ਚੁੱਕੇ ਹਨ।
ਇਹ ਵੀ ਪੜ੍ਹੋ: Punjab News: ਪੰਜਾਬ 'ਚ ਸ਼ਰਾਬ ਦੀ ਵਿਕਰੀ 'ਤੇ ਸ਼ਿਕੰਜਾ, ਬੋਤਲ 'ਤੇ ਹੋਏਗਾ ਕਿਉਆਰ ਕੋਡ, ਸਕੈਨ ਕਰਦੇ ਹੀ ਸਭ ਕੁਝ ਆ ਜਾਏਗਾ ਸਾਹਮਣੇ
ਨੋਟ : ਤਿੰਨਾ ਵਿਅਕਤੀਆਂ ਦੀ ਉਮਰ 20 ਤੋਂ 22 ਸਾਲ ਦੇ ਵਿੱਚ ਹੈ।