ਫਗਵਾੜਾ: ਫਗਵਾੜਾ ਵਿੱਚ ਅੱਜ ਦਿਨ-ਦਿਹਾੜੇ ਪੀਐਨਬੀ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੰਜ ਹਥਿਆਰਬੰਦ ਲੁਟੇਰੇ ਦੁਪਹਿਰ 12 ਵਜੇ ਬੈਂਕ ਵਿੱਚ ਦਾਖਲ ਹੋਏ ਤੇ ਪਿਸਤੌਲ ਵਿਖਾ ਕੇ ਕੈਸ਼ੀਅਰ ਤੋਂ ਕਰੀਬ ਅੱਠ ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਇਸ ਬ੍ਰਾਂਚ ਵਿੱਚ ਕੋਈ ਸਕਿਉਰਿਟੀ ਗਾਰਡ ਮੌਜੂਦ ਨਹੀਂ। ਮੈਨੇਜਰ ਨੇ ਕਿਹਾ ਕਿ ਲੁਟੇਰਿਆਂ ਨੇ ਬੈਂਕ ਵਿੱਚ ਵੜਦਿਆਂ ਹੀ ਸੱਭ ਤੋਂ ਪਹਿਲਾਂ ਸੀਸੀਟੀਵੀ ਦੀ ਰਿਕਾਰਡਿੰਗ ਵਾਲਾ ਡੀਵੀਆਰ ਤੋੜ ਦਿੱਤਾ।


ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਫਗਵਾੜਾ ਦੇ ਹੁਸ਼ਿਆਰਪੁਰ ਰੋਡ 'ਤੇ ਸਥਿਤ ਹੈ। ਅੱਜ ਦੁਪਹਿਰ 12 ਵਜੇ ਇੱਥੇ ਲੁੱਟ ਹੋਈ। ਕਰੀਬ 12 ਵਜੇ ਪੰਜ ਲੁਟੇਰੇ ਬਿਨਾ ਮੁੰਹ ਢੱਕੇ ਅੰਦਰ ਦਾਖਿਲ ਹੋਏ। ਸਭ ਤੋਂ ਪਹਿਲਾਂ ਡੀਵੀਆਰ ਤੋੜੇ। ਫਿਰ ਕੈਸ਼ੀਅਰ ਨੂੰ ਪਿਸਤੌਲ ਵਿਖਾਇਆ। ਜਦੋਂ ਲੁਟੇਰੇ ਬੈਂਕ ਵਿੱਚ ਦਾਖਲ ਹੋਏ ਤਾਂ ਬੈਂਕ ਸਟਾਫ ਤੋਂ ਇਲਾਵਾ 8-10 ਉਪਭੋਗਤਾ ਵੀ ਉੱਥੇ ਮੌਜੂਦ ਸਨ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਨੇ ਬੈਂਕ ਲੁੱਟਣ ਦੀ ਸਾਰੀ ਕਹਾਣੀ ਦੱਸੀ।


ਬ੍ਰਾਂਚ ਮੈਨੇਜਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੂਰੀ ਬ੍ਰਾਂਚ ਸੀਸੀਟੀਵੀ ਨਾਲ ਲੈਸ ਹੈ। ਹਾਲਾਂਕਿ ਸਿਕਿਉਰਿਟੀ ਗਾਰਡ ਮੌਜੂਦ ਨਹੀਂ ਸੀ। ਲੁਟੇਰਿਆਂ ਨੇ ਬੈਂਕ ਵਿੱਚ ਦਾਖਲ ਹੁੰਦਿਆਂ ਹੀ ਸਭ ਤੋਂ ਪਹਿਲਾਂ ਡੀਵੀਆਰ ਤੋੜ ਦਿੱਤਾ। ਲੁੱਟ ਦੀ ਰਕਮ ਕਰੀਬ ਅੱਠ ਲੱਖ ਰੁਪਏ ਸੀ।



ਫਗਵਾੜਾ ਪੁਲਿਸ ਬੈਂਕ ਮੈਨੇਜਰ ਵੱਲੋਂ ਖਬਰ ਕੀਤੇ ਜਾਣ 'ਤੇ ਹੀ ਬ੍ਰਾਂਚ ਪਹੁੰਚੀ। ਪੁਲਿਸ ਨੇ ਮੈਨੇਜਰ ਦੇ ਬਿਆਨਾਂ 'ਤੇ ਪਰਚਾ ਦਰਜ ਕਰਕੇ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਦਿੱਤੀਆਂ ਹਨ ਜੋ ਕਿ ਜਾਂਚ ਕਰ ਰਹੀਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।