ਰਾਜਪੁਰਾ ਨੇੜੇ ਸੜਕ ਹਾਦਸੇ 'ਚ ਪੂਰਾ ਪਰਿਵਾਰ ਖ਼ਤਮ, 4 ਮੌਤਾਂ
ਏਬੀਪੀ ਸਾਂਝਾ | 30 Mar 2018 05:56 PM (IST)
ਪ੍ਰਤੀਕਾਤਮਕ ਤਸਵੀਰ
ਪਟਿਆਲਾ: ਰਾਜਪੁਰਾ ਨੇੜੇ ਪੰਜਾਬ ਹਰਿਆਣਾ ਦੀ ਹੱਦ 'ਤੇ ਸ਼ੰਭੂ ਨੇੜੇ NH1 'ਤੇ ਵਾਪਰੇ ਸੜਕ ਹਾਦਸੇ ਵਿੱਚ 4 ਮੌਤਾਂ ਹੋਣ ਦੀ ਖ਼ਬਰ ਹੈ। ਹਾਲੇ ਮ੍ਰਿਤਕਾਂ ਦੀ ਪਛਾਣ ਹੋਣੀ ਬਾਕੀ ਹੈ। ਹਾਦਸਾ ਸਵਿਫਟ ਕਾਰ ਤੇ ਮੋਟਰਸਾਈਕਲ ਵਿੱਚ ਹੋਈ ਟੱਕਰ ਕਾਰਨ ਵਾਪਰਿਆ। ਸਵਿਫਟ ਕਾਰ ਨੇ ਗ਼ਲਤ ਪਾਸੇ ਤੋਂ ਆ ਕੇ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਦਰੜ ਦਿੱਤਾ। ਘਟਨਾ ਵਿੱਚ ਮੋਟਰਸਾਈਕਲ ਸਵਾਰ ਪਤੀ-ਪਤਨੀ ਤੇ 10 ਸਾਲ ਦੀ ਲੜਕੀ ਤੇ 6 ਮਹੀਨੇ ਦੇ ਲੜਕੇ ਦੀ ਦਰਦਨਾਕ ਮੌਤ ਹੋ ਗਈ।