ਸੱਟ ਲੱਗਣ ਦੇ ਬਾਵਜੂਦ ਫਰੀਦਕੋਟ ਦੇ ਪਹਿਲਵਾਨ ਨੇ ਕੀਤਾ ਕਮਾਲ
ਏਬੀਪੀ ਸਾਂਝਾ | 10 Jan 2019 10:25 AM (IST)
ਫ਼ਰੀਦਕੋਟ: ‘ਖੇਲੋ ਇੰਡੀਆ 2019’ ਖੇਡਾਂ ਵਿੱਚ ਫ਼ਰੀਦਕੋਟ ਦੇ ਅਰਸ਼ਦੀਪ ਸਿੰਘ ਨੇ ਕੁਸ਼ਤੀ ’ਚ ਮੈਡਲ ਹਾਸਲ ਕਰਕੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕੀਤ। 92 ਕਿਲੋ ਗਰੀਕੋ ਰੋਮਨ ਸਟੀਲ ਕੁਸ਼ਤੀ ਵਿਚੋਂ ਅਰਸ਼ਦੀਪ ਨੇ ਕੁਸ਼ਤੀ ਵਿੱਚ ਸਿਲਵਰ ਮੈਡਲ ਹਾਸਲ ਕੀਤਾ। ‘ਖੇਲੋ ਇੰਡੀਆ 2019’ ਮਹਾਰਾਸ਼ਟਰ ਦੇ ਪੂਨੇ ਵਿੱਚ ਹੋ ਰਹੀਆਂ ਹਨ। ਅਰਸ਼ਦੀਪ ਦੀ ਇਸ ਜਿੱਤ ਬਾਅਦ ਫ਼ਰੀਦਕੋਟ ਕੁਸ਼ਤੀ ਪ੍ਰੇਮੀਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਸ ਦੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਫ਼ਰੀਦਕੋਟ ਪਹੁੰਚਣ ’ਤੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਫ਼ਰੀਦਕੋਟ ਦਾ ਭਲਵਾਨ ਅਰਸ਼ਦੀਪ ਸਿੰਘ ਪਹਿਲਾਂ ਵੀ ਕਈ ਮੈਡਲ ਆਪਣੇ ਨਾਂ ਕਰ ਚੁੱਕਿਆ ਹੈ। ਦਰਅਸਲ ਸੈਮੀਫ਼ਾਈਨਲ ਵਿੱਚ ਅਰਸ਼ਦੀਪ ਨੂੰ ਸੱਟ ਲੱਗਣ ਕਰਨ ਉਹ ਆਪਣੇ ਵੱਲੋਂ ਓਨਾ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਇਆ। ਫਿਰ ਵੀ ਉਸ ਨੇ ਆਪਣੀ ਪੂਰੀ ਕੋਸ਼ਿਸ਼ ਕਰਦਿਆਂ ਸਿਲਵਰ ਮੈਡਲ ’ਤੇ ਕਬਜ਼ਾ ਕੀਤਾ।