ਫਰੀਦਕੋਟ: ਸਥਾਨਕ ਸ਼ਹਿਰ ਕੋਟਕਪੁਰਾ ਦੇ ਥਾਣਾ ਸਿਟੀ ਸੈਂਟਰ ਵਿੱਚ ਤਾਇਨਾਤ ਏਐਸਆਈ ਨੂੰ ਵਿਜੀਲੈਂਸ ਵਿਭਾਗ ਨੇ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਜਾਣਕਾਰੀ ਮੁਤਾਬਕ ਏਐਸਆਈ ਨੇ ਨਸ਼ੇ ਦੇ ਮਾਮਲੇ ਵਿੱਚ ਨਾਮਜ਼ਦ ਕਰਨ ਦਾ ਡਰ ਦੇ ਕੇ ਕਿਸੇ ਵਿਅਕਤੀ ਕੋਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਸਬੰਧਤ ਵਿਅਕਤੀ ਨੇ ਪਹਿਲਾਂ ਹੀ 2 ਹਜ਼ਾਰ ਰੁਪਏ ਏਐਸਆਈ ਨੂੰ ਦੇ ਦਿੱਤੇ ਸੀ।
ਇਸ ਪਿੱਛੋਂ ਬੀਤੇ ਦਿਨ ਉਹ ਬਾਕੀ ਦੇ 8 ਹਜ਼ਾਰ ਰੁਪਏ ਏਐਸਆਈ ਨੂੰ ਦੇਣ ਆਇਆ ਸੀ ਪਰ ਇਸ ਦੌਰਾਨ ਵਿਜੀਲੈਂਸ ਵਿਭਾਗ ਨੇ ਮੌਕੇ ’ਤੇ ਹੀ ਦੋਵਾਂ ਨੂੰ ਕਾਬੂ ਕਰ ਲਿਆ।