ਫ਼ਰੀਦਕੋਟ: ਹਿੰਦੂ ਨੇਤਾਵਾਂ ਦੇ ਕਤਲ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਅਤੇ ਉਸਦੇ ਸਾਥੀ ਤਲਜੀਤ ਸਿੰਘ ਨੂੰ ਫ਼ਰੀਦਕੋਟ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜੱਗੀ ਜੌਹਲ ਅਤੇ ਤਲਜੀਤ ਸਿੰਘ ਖ਼ਿਲਾਫ਼ ਥਾਣਾ ਬਾਜਾਖਾਨਾ ਵਿੱਚ ਅੱਤਵਾਦੀ ਗਤੀਵੀਦੀਆਂ ਲਈ ਫੰਡਿੰਗ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਮਾਮਲੇ ‘ਚ ਸਟੇਟ ਸਪੈਸ਼ਲ ਸੈਲ ਵੱਲੋ 90 ਦਿਨਾਂ ਦੇ ਅੰਦਰ ਜਾਂਚ ਪੂਰੀ ਨਾ ਹੋਣ ਕਰਕੇ ਅੱਜ ਫ਼ਰੀਦਕੋਟ ਅਦਾਲਤ ਨੇ ਜੱਗੀ ਜੌਹਲ ਅਤੇ ਤਲਜੀਤ ਸਿੰਘ ਨੂੰ ਜ਼ਮਾਨਤ ਦਿੱਤੀ ਹੈ। ਹਾਲਾਂਕਿ, ਜੱਗੀ ਜੌਹਲ ਜੇਲ੍ਹ ‘ਚੋਂ ਬਾਹਰ ਨਹੀਂ ਆ ਸਕੇਗਾ, ਕਿਉਂਕਿ ਉਨ੍ਹਾਂ ਖ਼ਿਲਾਫ਼ ਲੁਧਿਆਣਾ ਤੇ ਮੋਗਾ ‘ਚ ਵੀ ਮਾਮਲੇ ਦਰਜ ਹਨ।