ਫ਼ਰੀਦਕੋਟ: ਪੰਜਾਬ ਪੁਲਿਸ ਇਨ੍ਹਾਂ ਦਿਨੀਂ ਨਸ਼ਿਆਂ ਖਿਲਾਫ ਸਖ਼ਤ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਪੰਜਾਬ DGP ਕੁਝ ਦਿਨ ਪਹਿਲਾਂ ਹੀ ਸੂਬੇ ਭਰ ‘ਚ ਸਰਚ ਮੁਹਿੰਮ ਚਲਾਈ ਗਈ ਸੀ। ਇਸੇ ਦੌਰਾਨ ਡੀਜੀਪੀ ਗੌਰਵ ਯਾਦਵ ਨੇ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਪੰਜਾਬ ‘ਚ ਸਖਤੀ ਵਰਤਣ ਦੇ ਆਦੇਸ਼ ਜਾਰੀ ਕਰ ਦਿੱਤੇ ਸੀ।
ਜਿਸ ਤੋਂ ਬਾਅਦ ਲਾਗਾਤਰ ਜ਼ਿਲ੍ਹਾਂ ਪੁਲਿਸ ਐਕਸ਼ਨ ‘ਚ ਦਿਖਾਈ ਦੇ ਰਹੀ ਹੈ। ਇਸ ਕੜੀ ਤਹਿਰ ਬੁੱਧਵਾਰ ਨੂੰ ਇੱਕ ਵਾਰ ਫਿਰ ਐਸਐਸਪੀ ਫਰੀਦਕੋਟ ਮੈਡਮ ਅਵਨੀਤ ਕੌਰ ਸਿੱਧੂ ਦੀ ਅਗਵਾਈ ‘ਚ ਕਰੀਬ 200 ਪੁਲਿਸ ਕਰਮੀਆਂ ਨਾਲ ਮਿਲ ਕੇ ਕੋਟਕਪੂਰਾ ਦੇ ਨਸ਼ੇ ਨੂੰ ਲੈਕੇ ਬਦਨਾਮ ਇਲਾਕੇ ਇੰਦਰਾ ਨਗਰ ‘ਚ ਛਾਪੇਮਾਰੀ ਕੀਤੀ ਗਈ। ਦੱਸ ਦਈਏ ਕਿ ਇਸ ਇਲਾਕੇ ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ‘ਚ ਦੋ ਔਰਤਾਂ ਨਸ਼ੇ ਦੀ ਪੁੜੀਆਂ ਤਿਆਰ ਕਰਦੀਆਂ ਨਜ਼ਰ ਆਈਆਂ।
ਇਸ ਦੀ ਵੀਡੀਓ ਵਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ। ਸੌਕੇ ਪੁਲਿਸ ਵੱਲੋਂ ਨਸ਼ੀਲਾ ਪਦਾਰਥ ਬਰਮਾਦ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਇੰਦਰਾ ਕਲੋਨੀ ਇਲਾਕਾ ਜੋ ਕੇ ਨਸ਼ੇ ਲਈ ਕਾਫੀ ਬਦਨਾਮ ਹੈ ਜਿੱਥੇ ਸਮੇਂ-ਸਮੇਂ ‘ਤੇ ਰੇਡ ਕਰ ਮਾਮਲੇ ਦਰਜ ਕੀਤੇ ਗਏ ਹਨ। ਹੁਣ ਇੱਕ ਵਾਰ ਫਿਰ ਪੁਲਿਸ ਪਾਰਟੀ ਅਤੇ ਹੋਰ ਅਧਿਕਾਰੀਆਂ ਨਾਲ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਨਸ਼ੇ ਦੀ ਰਿਕਵਰੀ ਵੀ ਹੋਈ ਹੈ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ