ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਡਟੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਕਾਹਨ ਸਿੰਘ ਦੀ ਮੌਤ ਹੋ ਗਈ। 65 ਸਾਲਾ ਕਾਹਨ ਸਿੰਘ ਲਗਾਤਾਰ ਬਰਨਾਲਾ-ਲੁਧਿਆਣਾ ਟੋਲ ਪਲਾਜ਼ਾ 'ਤੇ ਲਗਾਤਾਰ ਧਰਨਾ ਪ੍ਰਦਰਸ਼ਨ 'ਚ ਸ਼ਾਮਲ ਸੀ। ਕਾਹਨ ਸਿੰਘ 26-27 ਤਾਰੀਖ ਨੂੰ ਦਿੱਲੀ ਜਾਣ ਦੀਆਂ ਤਿਆਰੀਆਂ 'ਚ ਜੁੱਟੇ ਸਨ। ਇਸ ਦੌਰਾਨ ਉਨ੍ਹਾਂ ਦੀ ਸੜਕ ਦੁਰਘਟਨਾ 'ਚ ਮੌਤ ਹੋ ਗਈ।


ਮਹਿਲ ਕਲਾਂ ਟੋਲ ਪਲਾਜ਼ਾ 'ਤੇ ਦਿੱਲੀ ਕੂਚ ਦੀਆਂ ਤਿਆਰੀਆਂ ਨੂੰ ਲੈ ਕੇ ਇਹ ਕਿਸਾਨ ਟਰਾਲੀ 'ਤੇ ਤਰਪਾਲ ਪਾਉਣ ਲਈ ਤਰਪਾਲ ਚੱਕਣ ਗਿਆ ਸੀ। ਤਰਪਾਲ ਚੱਕ ਕੇ ਆ ਰਹੇ ਇਸ ਕਿਸਾਨ ਨੂੰ ਕੋਈ ਅਣਪਛਾਤਾ ਵਾਹਨ ਫੇਟ ਮਾਰ ਗਿਆ ਤੇ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਬੀਕੇਯੂ ਡਕੌਂਦਾ ਵੱਲੋਂ ਮ੍ਰਿਤਕ ਦੇਹ ਟੋਲ ਪਲਾਜ਼ਾ 'ਤੇ ਹੀ ਰੱਖ ਕੇ ਸਵੇਰੇ ਅਗਲਾ ਫੈਸਲਾ ਲਿਆ ਜਾਵੇਗਾ।


ਬੱਲੇ ਓਏ ਜਵਾਨਾਂ! ਸੋਸ਼ਲ ਮੀਡੀਆ 'ਤੇ ਇਸ ਨੌਜਵਾਨ ਦੀ ਹੋ ਰਹੀ ਖੂਬ ਸ਼ਲਾਘਾ, ਕਿਸਾਨ ਅੰਦੋਲਨ 'ਚ ਇੰਝ ਡਟਿਆ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ