ਅੰਮ੍ਰਿਤਸਰ: ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਵਿਖੇ ਰੇਲਵੇ ਟਰੈਕ 'ਤੇ ਮੁੜ ਲਾਏ ਧਰਨੇ ਕਾਰਨ ਉਤਰ ਰੇਲਵੇ ਨੇ ਇੱਕ ਰੇਲਗੱਡੀ ਨਿਊ ਜਲਪਾਈਗੁੜੀ-ਅੰਮ੍ਰਿਤਸਰ ਅੇੈਕਸਪ੍ਰੇੇੈਸ(08237) ਰੱਦ ਕਰ ਦਿੱਤੀ ਹੈ।
ਜਦੋਂਕਿ ਕੋਰਬਾ ਤੋਂ ਅੰਮ੍ਰਿਤਸਰ (08238) ਆਉਣ ਵਾਲੀ ਰੇਲਗੱਡੀ ਦਾ ਰੂਟ ਘਟਾ ਕੇ ਅੰਬਾਲਾ ਤਕ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨੰਦੇੜ ਤੋਂ ਅੰਮ੍ਰਿਤਸਰ ਆਉਣ ਵਾਲੀ ਸੱਚਖੰਡ ਅੇੈਕਸਪ੍ਰੈਸ (02716) ਦਾ ਰੂਟ ਦਿੱਲੀ ਤਕ ਰਹੇਗਾ। ਬਾਂਦਰਾ (ਮੁੰਬਈ) ਤੋਂ ਅੰਮ੍ਰਿਤਸਰ ਆਉਣ ਵਾਲੀ ਰੇਲਗੱਡੀ (02926) ਦਾ ਰੂਟ ਵੀ ਚੰਡੀਗੜ੍ਹ ਤਕ ਰਹੇਗਾ ਜਦਕਿ ਫਲਾਇੰਗ ਅੇੈਕਸਪ੍ਰੈਸ (04652) ਜੋ ਅੰਮ੍ਰਿਤਸਰ ਤੋੰ ਜੈਨਗਰ ਤਕ ਚੱਲਦੀ ਹੈ, ਉਸ ਦਾ ਰੂਟ ਵੀ ਅੰਬਾਲਾ ਤਕ ਕਰ ਦਿੱਤਾ ਹੈ।
1984 ਸਿੱਖ ਦੰਗਿਆਂ ਦੇ ਦੋਸ਼ੀ ਜਗਦੀਸ਼ ਖਿਲਾਫ ਗਵਾਹ ਨੂੰ ਮਿਲ ਰਹੀਆਂ ਜਾਨ ਦੀਆਂ ਧਮਕੀਆਂ
ਇਸ ਦੇ ਨਾਲ ਹੀ ਗੋਲਡਨ ਟੈੰਪਲ ਅੇੈਕਸਪ੍ਰੈਸ (02904-02903), ਜੋ ਅੰਮ੍ਰਿਤਸਰ ਤੋੰ ਮੁੰਬਈ ਦਰਮਿਆਨ ਚੱਲਦੀ ਹੈ ਦਾ ਰੂਟ ਤਰਨਤਾਰਨ ਰਾਹੀਂ ਕਰ ਦਿੱਤਾ ਗਿਆ ਹੈ। ਨਾਲ ਹੀ ਅੰਮ੍ਰਿਤਸਰ ਤੋੰ ਜੈਨਗਰ ਵਿਚਾਲੇ ਚੱਲਣ ਵਾਲੀ (04649-04650) ਦਾ ਰੂਟ ਵੀ ਵਾਇਆ ਬਿਆਸ ਤਰਨਤਾਰਨ ਅੰਮ੍ਰਿਤਸਰ ਕੀਤਾ ਗਿਆ ਹੈ। ਇਹ ਦੋਵੇਂ ਗੱਡੀ ਇਸੇ ਰੂਟ ਤੋਂ ਵਾਪਸ ਜਾਣਗੀਆਂ।
ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਦੀ ਤਿਆਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕਿਸਾਨਾਂ ਦੇ ਧਰਨੇ ਕਾਰਨ ਸਿਰਫ ਦੋ ਰੇਲਗੱਡੀਆਂ ਹੀ ਪੰਜਾਬ ਆਉਣਗੀਆਂ, ਜਾਣੋ ਵਧੇਰੇ ਜਾਣਕਾਰੀ
ਏਬੀਪੀ ਸਾਂਝਾ
Updated at:
25 Nov 2020 05:31 PM (IST)
ਜੰਡਿਆਲਾ ਵਿਖੇ ਕਿਸਾਨਾਂ ਦੇ ਧਰਨੇ ਕਾਰਨ ਸਿਰਫ ਦੋ ਗੱਡੀਆਂ ਹੀ ਅੰਮ੍ਰਿਤਸਰ ਸਟੇਸ਼ਨ ਤੋਂ ਅੱਪ ਡਾਊਨ ਕਰਨਗੀਆਂ, ਜਦਕਿ ਪੰਜ ਗੱਡੀਆਂ ਚੋਂ ਇਕ ਰੱਦ ਅਤੇ ਚਾਰ ਪੰਜ ਦੇ ਬਾਹਰੋਂ ਹੀ ਵਾਪਸ ਚੱਲਣਗੀਆਂ।
- - - - - - - - - Advertisement - - - - - - - - -