ਫ਼ਰੀਦਕੋਟ: ਸੂਬੇ ‘ਚ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਦੌਰ ਅਜੇ ਵੀ ਜਾਰੀ ਹੈ। ਖ਼ਬਰ ਫ਼ਰੀਦਕੋਟ ਦੀ ਹੈ ਜਿੱਥੇ ਦੇ ਇੱਕ ਕਿਸਾਨ ਨੇ ਕਰਜ਼ੇ ਦੇ ਭਾਰ ਨੂੰ ਨਾ ਝੱਲ ਸਕਣ ਕਾਰਨ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਮ੍ਰਿਤਕ ਕਿਸਾਨ ਸਾਰਜ ਸਿੰਘ (51) ਕਸਬਾ ਸਾਦਿਕ ਦੇ ਪਿੰਡ ਮਾਨੀ ਸਿੰਘ ਵਾਲਾ ਦਾ ਰਹਿਣ ਵਾਲਾ ਸੀ।

ਸਾਰਜ ਸਿੰਘ ਨੇ ਆਪਣੇ ਖੇਤਾਂ ‘ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਸ ਵੱਲੋਂ ਐਚਡੀਐਫਸੀ ਬੈਂਕ ਦੀ 10 ਲੱਖ ਰੁਪਏ ਦੀ ਲਿਿਮਟ ਨਾ ਉਤਾਰੇ ਜਾਣ ਕਰਕੇ ਪਰੇਸ਼ਾਨ ਸੀ ਅਤੇ ਆਖਰ ਉਸ ਨੇ ਮੌਤ ਨੂੰ ਗਲ ਲਾ ਲਿਆ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਕੋਲ 9 ਕਿਲੇ ਜ਼ਮੀਨ ਹੈ।