ਅਜਨਾਲਾ: ਸੂਬੇ 'ਚ ਕਿਸਾਨਾਂ ਵੱਲੋਂ ਕਈ ਦਿਨਾਂ ਤੋਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਕਿਸਾਨਾਂ ਵੱਲੋਂ ਬੀਜੇਪੀ ਦੇ ਕੌਮੀ ਪ੍ਰਧਾਨ ਤਰੁਣ ਚੁੱਘ ਦਾ ਰਾਹ ਰੋਕ ਪ੍ਰਦਰਸ਼ਨ ਕੀਤਾ ਗਿਆ। ਦੱਸ ਦਈਏ ਕਿ ਤਰੁਣ ਅੱਜ ਅਜਨਾਲਾ 'ਚ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਖਦਸ਼ੇ ਦੂਰ ਕਰਨ ਗਏ ਸੀ।

ਇਸ ਦੌਰਾਨ ਕਿਸਾਨਾਂ ਨੇ ਉਨ੍ਹਾਂ ਨੂੰ ਹੀ ਰਾਹ 'ਚ ਰੋਕ ਲਿਆ। ਇਸ ਦੇ ਨਾਲ ਹੀ ਕਿਸਾਨਾਂ ਦੇ ਵਧ ਰਹੇ ਗੁੱਸੇ ਨੂੰ ਵੇਖ ਤਰੁਣ ਚੁੱਘ ਖੁਦ ਵੀ ਕਿਸਾਨਾਂ ਦੇ ਨਾਲ ਸੜਕ 'ਤੇ ਹੀ ਬੈਠ ਗਏ।



ਇਸ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਕਾਫੀ ਜੱਦੋ-ਜਹਿਦ ਕਰਕੇ ਕਿਸਾਨਾਂ ਨੂੰ ਸਮਝਾ ਕੇ ਤਰੁਣ ਚੁੱਘ ਨੂੰ ਭੇਜਿਆ ਗਿਆ। ਇਸ ਦੌਰਾਨ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਵੀ ਖੂਬ ਨਾਅਰੇਬਾਜ਼ੀ ਕੀਤੀ।

ਲੁਧਿਆਣਾ 'ਚ ਹਾਈ ਵੋਲਟੇਜ਼ ਡਰਾਮਾ, ਯੂਥ ਕਾਂਗਰਸ ਨੇ ਬੀਜੇਪੀ ਦਫ਼ਤਰ 'ਤੇ ਟੰਗਿਆ ਮੋਦੀ ਦਾ ਪੁਤਲਾ

ਕੈਪਟਨ ਦੇ ਵਜ਼ੀਰ ਗੁਰਪ੍ਰੀਤ ਕਾਂਗੜ ਦਾ ਕਿਸਾਨਾਂ ਵੱਲੋਂ ਘਿਰਾਓ, ਛੱਡਣ ਲਈ ਰੱਖੀ ਇਹ ਸ਼ਰਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904