Punjab News: 2020 'ਚ ਬੱਲੂਆਣਾ ਹਲਕਾ 'ਚ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ, ਲੰਬੇ ਸਮੇਂ ਤੋਂ ਕਿਸਾਨਾਂ ਨੇ ਇਨ੍ਹਾਂ ਫਸਲਾਂ ਦੇ ਮੁਆਵਜ਼ੇ ਲਈ ਸੰਘਰਸ਼ ਕੀਤਾ, ਹਾਈਵੇ ਜਾਮ ਕੀਤੇ ਗਏ, ਪ੍ਰਦਰਸ਼ਨ ਕੀਤੇ ਗਏ, ਪੱਕੇ ਮੋਰਚੇ ਲਗਾਏ ਗਏ।
ਇਸ ਤੋਂ ਬਾਅਦ ਆਖਰਕਾਰ ਹੁਣ ਸਰਕਾਰ ਨੇ ਸੁਣਵਾਈ ਕਰਦਿਆਂ ਕਰੋੜਾਂ ਦੇ ਚੈੱਕ ਦਾ ਐਲਾਨ ਕੀਤਾ ਸੀ। ਇਸ ਦੌਰਾਨ ਅੱਜ ਕਿਸਾਨਾਂ ਦੇ ਖਾਤੇ ਵਿੱਚ ਉਨ੍ਹਾਂ ਦੀ ਰਾਸ਼ੀ ਆ ਜਾਣੀ ਸੀ ਇਸ ਲਈ ਅਬੋਹਰ 'ਚ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਪਹੁੰਚੇ।
ਕਿਸਾਨਾਂ ਨੂੰ ਪਹਿਲਾਂ ਹੀ ਸੁਨੇਹਾ ਦਿੱਤਾ ਗਿਆ ਸੀ ਕਿ ਕੈਬਨਿਟ ਮੰਤਰੀ ਕਰੋੜਾਂ ਦੇ ਚੈੱਕ ਜਾਰੀ ਕਰਨਗੇ। ਚੈੱਕ ਲੈਣ ਲਈ ਕਿਸਾਨ ਵੀ ਵੱਡੀ ਗਿਣਤੀ ਵਿੱਚ ਪਹੁੰਚੇ। ਦੱਸਿਆ ਗਿਆ ਕਿ ਹਲਕਾ ਬੱਲੂਆਣਾ ਲਈ ਕਰੀਬ 25 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡੀ ਜਾਵੇਗੀ।
ਪਰ ਜਦੋਂ ਮੰਤਰੀ ਸਟੇਜ 'ਤੇ ਪੁੱਜੇ ਤਾਂ ਉਨ੍ਹਾਂ ਐਲਾਨ ਕੀਤਾ ਕਿ ਮੁੱਖ ਮੰਤਰੀ ਵੱਲੋਂ ਇਹ ਚੈੱਕ ਵੰਡੇ ਜਾਣਗੇ, ਹਾਲਾਂਕਿ ਜਦੋਂ ਮੀਡੀਆ ਨੇ ਇਸ ਸਬੰਧੀ ਮੰਤਰੀ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਦਾ ਸੁਨੇਹਾ ਆ ਗਿਆ ਜਿਸ ਤੋਂ ਬਾਅਦ ਅਚਾਨਕ ਪ੍ਰੋਗਰਾਮ ਬਦਲਿਆ ਗਿਆ। ਉਨ੍ਹਾਂ ਕਿਹਾ ਕਿ 1 ਹਫਤੇ ਬਾਅਦ ਵੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਬੱਲੂਆਣਾ ਹਲਕੇ ਦੇ ਕਿਸਾਨਾਂ ਨੂੰ ਚੈੱਕ ਵੰਡਣਗੇ ਇਸ ਮੌਕੇ ਮੁਆਵਜ਼ਾ ਰਾਸ਼ੀ ਲੈਣ ਆਏ ਕਿਸਾਨਾਂ ਵਿੱਚ ਨਿਰਾਸ਼ਾ ਦੇਖੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਆਖ਼ਰਕਾਰ ਉਨ੍ਹਾਂ ਨੂੰ ਸਰਕਾਰ ਮੁਆਵਜ਼ਾ ਦੇ ਰਹੀ ਹੈ
ਇਹ ਵੀ ਪੜ੍ਹੋ:ਫਿਰੌਤੀ ਨਾ ਦੇਣ ਕਾਰਨ ਡਾਕਟਰ 'ਤੇ ਜਾਨਲੇਵਾ ਹਮਲਾ , ਬਠਿੰਡਾ ਪੁਲਿਸ ਨੇ 7 ਲੋਕਾਂ ਨੂੰ ਅਸਲੇ ਅਤੇ ਇਕ ਗੱਡੀ ਸਮੇਤ ਕੀਤਾ ਕਾਬੂ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।