Bharat Jodo Yatra : ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਅੱਜ ਜਲੰਧਰ ਵਿੱਚ ਚੱਲ ਰਹੀ ਹੈ। ਸੈਂਕੜੇ ਲੋਕਾਂ ਨੇ ਕੜਾਕੇ ਦੀ ਠੰਢ ਦੇ ਬਾਵਜੂਦ ਰਾਹੁਲ ਗਾਂਧੀ ਨਾਲ ਪੈਦਲ ਯਾਤਰਾ ਕੀਤੀ। ਅੱਜ ਸਵੇਰੇ ਜਲੰਧਰ ਦੇ ਪਿੰਡ ਕਾਲਾ ਬਕਰਾ ਤੋਂ ਸ਼ੁਰੂ ਹੋ ਕੇ 'ਭਾਰਤ ਜੋੜੋ ਯਾਤਰਾ' ਹੋਸ਼ਿਆਰਪੁਰ ਦੇ ਟਾਂਡਾ ਵਿਖੇ ਪਹੁੰਚੇਗੀ । ਅੱਜ ਇਸ ਯਾਤਰਾ ਦਾ ਛੇਵਾਂ ਦਿਨ ਹੈ। 'ਭਾਰਤ ਜੋੜੋ ਯਾਤਰਾ' ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਪਾਰਟੀ ਆਗੂ ਗਾਂਧੀ ਨਾਲ ਪੈਦਲ ਜਾਂਦੇ ਨਜ਼ਰ ਆਏ। ਇਹ ਯਾਤਰਾ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਾਖ਼ਲ ਹੋਵੇਗੀ ਤੇ ਉੜਮੁੜ ਟਾਂਡਾ ਵਿਖੇ ਰਾਤ ਦਾ ਠਹਿਰਾਅ ਕਰੇਗੀ।

 

ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਦੇ ਕੌਮੀ ਨੇਤਾ ਜੈ ਰਾਮ ਰਮੇਸ਼ ਅਤੇ ਕਨਹਈਆ ਕੁਮਾਰ ਨੇ ਇਸ ਯਾਤਰਾ ਬਾਰੇ ਦੱਸਿਆ ਕਿ ਦੇਸ਼ ਦੇ ਪੀੜਤ ਲੋਕਾਂ ਨੂੰ ਇਸ ਯਾਤਰਾ ਨਾਲ ਬਲ ਮਿਲੇਗਾ। ਕਨਹੀਈਆ ਕੁਮਾਰ ਨੇ ਕਿਹਾ ਕਿ ਆਰ.ਐਸ.ਐਸ ਦੀ ਸੋਚ ਨਾਲ ਸਾਡੀ ਲੜਾਈ ਹੈ। ਆਰ.ਐਸ.ਐਸ ਦੀ ਵਿਚਾਰਧਾਰਾ ਨਾਲ ਸਾਡੀ ਲੜਾਈ ਹੈ। ਰਾਜਾ ਵੜਿੰਗ ਨੇ ਕਿਹਾ ਕਿ ਅੱਜ ਪੰਜਾਬ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ। ਅਸੀਂ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਦੇ ਰਹਾਂਗੇ। 

 


 
ਕਾਂਗਰਸ ਦੇ ਕੌਮੀ ਨੇਤਾ ਜੈ ਰਾਮ ਰਮੇਸ਼ ਨੇ ਕਿਹਾ ਕਿ ਸਂਵਿਧਾਨ ਦਾ ਢਾਂਚਾ ਬਦਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ 108 ਐਂਬੁਲੈਂਸ ਦੇ ਕਰਮਚਾਰੀ ਵੀ ਰਾਹੁਲ ਗਾਂਧੀ ਮਿਲੇ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਲਤੀਫਪੁਰਾ ਦੇ ਲੋਕਾਂ ਨੂੰ ਉਜਾੜ ਦਿਤਾ ਹੈ। ਜੀਰਾ ਅੰਦੋਲਨ ਅਤੇ ਹੁਣ ਲਤੀਫਪੁਰਾ ਅੰਦੋਲਨ ਬਣ ਗਿਆ ਹੈ। ਪੰਜਾਬ 'ਚ ਜਿਹੜੀ ਸੜਕ 'ਤੇ ਨਿਕਲੋਗੇ ,ਉਸ ਸੜਕ 'ਤੇ ਹੀ ਅਂਦੋਲਨ ਹੋ ਰਹੇ ਹੋਣਗੇ। ਅਜਿਹਾ ਸਮਾਂ ਬਹੁਤਾ ਦੁਰ ਨਹੀ, ਜੇ ਸਰਕਾਰ ਦਾ ਇਹੀ ਰਵਈਆ ਰਿਹਾ।

 


 

ਅੱਜ ਸੋਮਵਾਰ ਨੂੰ ਇਹ ਯਾਤਰਾ ਦੋ ਪੜਾਵਾਂ 'ਚ ਹੋਵੇਗੀ, ਜਿਸ 'ਚ ਰਾਹੁਲ ਗਾਂਧੀ ਆਪਣੇ ਸਮਰਥਕਾਂ ਨਾਲ ਕਰੀਬ 23 ਕਿਲੋਮੀਟਰ ਪੈਦਲ ਯਾਤਰਾ ਕਰਨਗੇ। ਜਲੰਧਰ ਦੇ ਕਾਲਾ ਬੱਕਰਾ ਤੋਂ ਸ਼ੁਰੂ ਹੋ ਕੇ ਇਹ ਯਾਤਰਾ ਅੱਡਾ ਚੱਕ ਵਿਖੇ ਟੀ-ਬ੍ਰੇਕ ਤੋਂ ਬਾਅਦ ਖਰਲ ਕਲਾਂ ਆਦਮਪੁਰਾ ਵਿਖੇ ਪਹਿਲੇ ਸਟਾਪ 'ਤੇ ਰੁਕੇਗੀ। ਇਹ ਯਾਤਰਾ ਇੱਥੋਂ ਬਾਅਦ ਦੁਪਹਿਰ 3 ਵਜੇ ਸ਼ੁਰੂ ਹੋਵੇਗੀ ਤੇ ਢਡਿਆਲਾ ਨੇੜੇ ਟੀ-ਬ੍ਰੇਕ ਲੈ ਕੇ ਟਾਂਡਾ ਚਾਵਲਾ ਸਕਾਈ ਬਾਰ ਟੀ-ਪੁਆਇੰਟ 'ਤੇ ਸਮਾਪਤ ਹੋਵੇਗੀ।

ਖਾਸ ਗੱਲ ਇਹ ਹੈ ਕਿ ਹੁਣ ਪੰਜਾਬ 'ਚ ਯਾਤਰਾ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸਵੇਰੇ ਸੰਘਣੀ ਧੁੰਦ ਕਾਰਨ ਪੰਜਾਬ ਪੁਲਿਸ ਨੇ 6 ਵਜੇ ਤੱਕ ਮਨਜ਼ੂਰੀ ਨਹੀਂ ਦਿੱਤੀ। ਇਸ ਤੋਂ ਬਾਅਦ ਹੁਣ ਯਾਤਰਾ 7 ਵਜੇ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੋ ਦਿਨ ਪਹਿਲਾਂ ਜਲੰਧਰ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੂੰ ਵੀ ਠੰਢ 'ਚ ਸੈਰ ਕਰਨ ਕਾਰਨ ਦਿਲ ਦਾ ਦੌਰਾ ਪਿਆ ਜਿਸ ਵਿੱਚ ਉਸ ਦੀ ਮੌਤ ਹੋ ਗਈ।