ਬਠਿੰਡਾ ਜ਼ਿਲ੍ਹੇ 'ਚ ਪੁਲਿਸ ਵੱਲੋਂ ਆਏ ਦਿਨ ਕਿਸਾਨਾਂ 'ਤੇ ਪਰਾਲੀ ਸਾੜਨ ਨੂੰ ਲੈ ਕੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਇਸ ਦੇ ਚੱਲਦੇ ਕੁਝ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਹੀਂ ਲਾਈ ਗਈ। ਬਠਿੰਡਾ ਦੇ ਪਿੰਡ ਬੇਰ ਕਲਾਂ 'ਚ ਕਿਸਾਨਾਂ ਵੱਲੋਂ ਪਰਾਲੀ ਨੂੰ ਲੈ ਕੇ ਬੇਲਰ ਵਾਲੀ ਮਸ਼ੀਨ ਨਾ ਮਿਲਣ ਤੇ ਸਰਕਾਰ ਵੱਲੋਂ ਕੋਈ ਪ੍ਰਬੰਧ ਨਾ ਹੋਣ ਕਰਕੇ ਰੋਸ ਜਤਾਇਆ ਗਿਆ।
ਉਨ੍ਹਾਂ ਕਿਹਾ ਸਰਕਾਰ ਵੱਲੋਂ ਸਾਡੇ ਉੱਪਰ ਆਏ ਦਿਨ ਮੁਕੱਦਮੇ ਤਾਂ ਦਰਜ ਕੀਤੇ ਜਾ ਰਹੇ ਹਨ ਪਰ ਹਾਲੇ ਤੱਕ ਅਸੀਂ ਆਪਣੇ ਖੇਤਾਂ 'ਚ ਅੱਗ ਨਹੀਂ ਲਈ। ਅਸੀਂ ਪਰਾਲੀ ਲਈ ਮਿਲਣ ਵਾਲੀ ਮਸ਼ੀਨ ਨੂੰ 1300 ਤੋਂ ਲੈ ਕੇ 1500 ਰੁਪਏ ਤੱਕ ਦਾ ਖਰਚਾ ਦੇਣ ਲਈ ਤਿਆਰ ਹਾਂ, ਪਰ ਮਸ਼ੀਨ ਨਾ ਆਉਣ ਦੇ ਚਲਦਿਆਂ ਅਸੀਂ ਖੇਤਾਂ ਵਿੱਚ ਅੱਗ ਲਾਉਣ ਨੂੰ ਮਜਬੂਰ ਹਾਂ।
ਦੂਜੇ ਪਾਸੇ ਬਠਿੰਡਾ ਜ਼ਿਲ੍ਹੇ ਦੇ ਡੀਸੀ ਦਾ ਕਹਿਣਾ ਸੀ ਕਿ ਹੁਣ ਤੱਕ ਅਸੀਂ 1100 ਚਲਾਨ ਕੱਟਕੇ 31 ਲੱਖ ਰੁਪਏ ਦੇ ਚਲਾਨ ਪਾ ਚੁੱਕੇ ਹਾਂ। ਇਸ ਦੇ ਨਾਲ ਹੀ ਹੁਣ ਤੱਕ 119 ਮੁਕੱਦਮੇ ਦਰਜ ਕਰ, ਕੁਝ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ। ਡੀਸੀ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਆਰਡਰ ਆਉਣ ਤੋਂ ਬਾਅਦ ਕੁਝ ਕਿਸਾਨਾਂ ਵੱਲੋਂ ਹਾਲੇ ਤੱਕ ਆਪਣੇ ਖੇਤਾਂ ਨੂੰ ਅੱਗ ਨਹੀਂ ਲਾਏਗੀ ਜਿਨ੍ਹਾਂ ਨੂੰ ਫਾਰਮ ਮੁਹੱਈਆ ਕਰਾ ਦਿੱਤੇ ਗਏ ਹਨ ਤੇ ਜਲਦ ਹੀ ਸਰਕਾਰ ਵੱਲੋਂ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾ ਜਾਵੇਗਾ।