ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਅੰਦੋਲਨ ਜਾਰੀ ਹੈ। ਅਜਿਹੇ 'ਚ ਕਿਸਾਨ ਲੀਡਰ  ਵੱਖ-ਵੱਖ ਸੂਬਿਆਂ ਚ ਮਹਾਂਪੰਚਾਇਤਾਂ ਕਰ ਰਹੇ ਹਨ। ਪਰ ਕਿਸਾਨ ਲੀਡਰਾਂ ਨੇ ਕਿਹਾ ਕਿ ਪੰਜਾਬ ਚ ਅਸੀਂ ਮਹਾਂਪੰਚਾਇਤਾਂ ਰੱਦ ਕਰ ਰਹੇ ਹਾਂ। 


ਉਨ੍ਹਾਂ ਕਿਹਾ ਰੇਲ ਰੋਕੋ ਅੰਦੋਲਨ ਸਰਕਾਰ ਲਈ ਇਕ ਚੈਲੰਜ ਹੋਵੇਗਾ ਅਤੇ ਸਾਰੇ ਸੂਬਿਆਂ ਵਿਚ ਇਹ ਕਾਮਯਾਬ ਹੋਵੇਗਾ।  ਕਿਸਾਨ ਲੀਡਰਾਂ ਨੇ ਦੱਸਿਆ ਕਿ 26 ਜਨਵਰੀ ਨੂੰ ਬਹੁਤ ਸਾਰੇ ਕਿਸਾਨ ਗ੍ਰਿਫਤਾਰ ਕੀਤੇ ਗਏ ਹਨ। ਸਰਕਾਰ ਨੇ 44 ਐਫਆਈਆਰ ਦਰਜ ਕੀਤੀਆਂ ਹਨ।


ਉਨ੍ਹਾਂ ਦੱਸਿਆ ਕਿ ਹੁਣ ਤਕ 10 ਕਿਸਾਨਾਂ ਦੀ ਜ਼ਮਾਨਤ ਹੋ ਚੁੱਕੀ ਹੈ। ਕਿਸਾਾਨ ਲੀਡਰਾਂ ਨੇ ਕਿਹਾ ਸਾਰੇ ਗ੍ਰਿਫਤਾਰ ਕਿਸਾਨਾਂ ਨੂੰ ਤਿਹਾੜ ਜੇਲ੍ਹ ਵਿਚ ਇਕੱਠੇ ਕਰਨ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜੋ ਵੀ ਮਹਾਂਪੰਚਾਇਤਾਂ ਹੋ ਰਹੀਆਂ ਹਨ। ਉਸਦਾ ਮਕਸਦ ਅੰਦੋਲਨ ਨੂੰ ਦੋਬਾਰਾ ਟਿੱਕਰੀ ਅਤੇ ਸਿੰਘੂ ਲੈ ਕੇ ਆਉਣਾ ਹੈ। ਸਾਡੇ ਅੰਦੋਲਨ ਦਾ ਮੁੱਖ ਕੇਂਦਰ ਸਿੰਘੂ ਅਤੇ ਟਿੱਕਰੀ ਹੈ।