ਬਠਿੰਡਾ: ਇੱਥੋਂ ਦੇ ਐਨਐਫਐਲ ਵੱਲੋਂ ਬਣਾਏ ਗਏ ਕਿਸਾਨ ਸੁਵਿਧਾ ਕੇਂਦਰ ‘ਤੇ ਯੂਰੀਆ ਨਾ ਮਿਲਣ ਤੋਂ ਭੜਕੇ ਕਿਸਾਨਾਂ ਨੇ ਯੂਰੀਆ ਨਾਲ ਲੱਦੇ ਟਰੱਕਾਂ ਨੂੰ ਰੋਕ ਕੇ ਐਨਐਫਐਲ ਮੈਨੇਜਮੈਂਟ ਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਵੇਰੇ 4 ਵਜੇ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਮੈਨੇਜਮੈਂਟ ‘ਤੇ ਦੋਸ਼ ਲਾਇਆ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 26 ਤੇ 27 ਨਵੰਬਰ ਨੂੰ ਦਿੱਲੀ ਜਾਣ ਦੇ ਕਿਸਾਨਾਂ ਦੇ ਪ੍ਰੋਗਰਾਮ ਨੂੰ ਫੇਲ੍ਹ ਕਰਨ ਲਈ ਜਾਣਬੁੱਝ ਕੇ 26 ਨਵੰਬਰ ਨੂੰ ਯੂਰੀਆ ਦੇਣ ਦਾ ਬਹਾਨਾ ਲਾਇਆ ਗਿਆ ਹੈ।
ਗੱਡੀ 'ਚ ਚਾਹੇ ਇਕੱਲੇ ਹੋ ਤਾਂ ਵੀ ਮਾਸਕ ਪਹਿਣਨਾ ਲਾਜ਼ਮੀ
ਇਸ ਮੌਕੇ ਕਿਸਾਨ ਰਾਮਕਰਨ ਸਿੰਘ ਨੇ ਕਿਹਾ ਕਿ ਉਹ ਹਰ ਹਾਲ ਵਿੱਚ ਅੱਜ ਯੂਰੀਆ ਲੈ ਕੇ ਹੀ ਜਾਣਗੇ ਤੇ ਜਿੰਨਾ ਚਿਰ ਕਿਸਾਨਾਂ ਨੂੰ ਯੂਰੀਆ ਦੀ ਸਪਲਾਈ ਨਹੀਂ ਹੁੰਦੀ ਓਨਾ ਚਿਰ ਇਸ ਸੁਵਿਧਾ ਕੇਂਦਰ ਦਾ ਘਿਰਾਓ ਜਾਰੀ ਰਹੇਗਾ। ਕਿਸਾਨਾਂ ਨੇ ਕਿਹਾ ਕਿ ਹੁਣ ਕਣਕ ਦੀ ਬਿਜਾਈ ਲਈ ਡੀਏਪੀ ਤੇ ਯੂਰੀਆ ਦੀ ਲੋੜ ਹੈ ਤੇ ਬੀਤੇ ਦਿਨੀਂ ਐਨਐਫਐਲ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਮੈਸੇਜ ਕੀਤਾ ਗਿਆ ਸੀ ਕਿ ਇਕ ਆਧਾਰ ਕਾਰਡ ‘ਤੇ 25 ਗੱਟੇ ਯੂਰੀਆ ਸਰਕਾਰੀ ਰੇਟ ‘ਤੇ ਦਿੱਤੀ ਜਾਵੇਗੀ।
ਹੌਲਦਾਰਨੀ ਦੇ ਕਾਰਨਾਮੇ ਨੂੰ ਸਲਾਮ! ਇਕੱਲੀ ਨੇ ਹੀ 3 ਮਹੀਨਿਆਂ ’ਚ ਗੁੰਮ ਹੋਏ 76 ਬੱਚੇ ਲੱਭੇ
ਮੌਸਮ ਵਿਭਾਗ ਵੱਲੋਂ ਠੰਢ ਵਧਣ, ਬਰਫ਼ਬਾਰੀ ਤੇ ਮੀਂਹ ਪੈਣ ਦਾ ਅਲਰਟ
ਇਸ ਤੋਂ ਬਾਅਦ ਪਿਛਲੇ ਦਿਨੀਂ ਅਧਿਕਾਰੀਆਂ ਵੱਲੋਂ ਕਈ ਕਿਸਾਨਾਂ ਦੀਆਂ ਇਸ ਸਬੰਧੀ ਪਰਚੀਆਂ ਕੱਟੀਆਂ ਗਈਆਂ ਸਨ ਤੇ ਸਪਲਾਈ ਬਾਅਦ ਵਿੱਚ ਦੇਣ ਦਾ ਕਿਹਾ ਗਿਆ ਸੀ। ਅੱਜ ਯੂਰੀਆ ਲੈਣ ਆਏ ਕਿਸਾਨਾਂ ਨੂੰ ਅਧਿਕਾਰੀਆਂ ਨੇ 26 ਨਵੰਬਰ ਨੂੰ ਸਪਲਾਈ ਦੇਣ ਦਾ ਕਿਹਾ। ਇਸ ਤੋਂ ਬਾਅਦ ਭੜਕੇ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਤਰ ਕਿਸਾਨਾਂ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਯੂਰੀਆ ਦੀ ਸਪਲਾਈ ਨਹੀਂ ਰਹਿੰਦੀ ਇਸ ਸੈਂਟਰ ਦਾ ਘਿਰਾਓ ਜਾਰੀ ਰਹੇਗਾ।
ਇੰਜੀਨੀਅਰ ਦੀ ਨੌਕਰੀ ਛੱਡ ਡ੍ਰੈਗਨ ਫਰੂਟ ਦੀ ਖੇਤੀ ਤੋਂ ਲੱਖਾਂ ਦਾ ਮੁਨਾਫਾ ਕਮਾਇਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ