ਸੰਗਰੂਰ: ਦੋ ਸਾਲ ਦੇ ਮਾਸੂਮ ਫ਼ਤਹਿਵੀਰ ਸਿੰਘ ਨੂੰ 150 ਫੁੱਟ ਡੂੰਘੇ ਬੋਰਵੈੱਲ ਵਿੱਚੋੰ ਕੱਢ ਲਿਆ ਗਿਆ ਹੈ। ਜਿਸ ਬੋਰ ਵਿੱਚ ਫ਼ਤਹਿ ਡਿੱਗਿਆ ਸੀ ਉਸੇ ਵਿੱਚੋਂ ਕੁੰਡੀ ਆਦਿ ਰਾਹੀੰ ਖਿੱਚ ਕੇ ਬਾਹਰ ਕੱਢਿਆ ਗਿਆ ਹੈ। ਬੋਰ ਵਿੱਚੋੰ ਕੱਢਣ ਸਾਰ ਹੀ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਹੈ। ਹਾਲੇ ਬੱਚੇ ਦੀ ਸਿਹਤ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ 5:10 ਮਿੰਟ 'ਤੇ ਬੋਰ 'ਚੋਂ ਫ਼ਤਹਿਵੀਰ ਨੂੰ ਬਾਹਰ ਕੱਢਿਆ ਗਿਆ। ਮੰਗਵਾਲ ਦੇ ਗੁਰਿੰਦਰ ਸਿੰਘ ਨੇ ਨਵੇਂ ਪੁੱਟੇ ਬੋਰਵੈੱਲ ਵਿੱਚੋੰ ਜਾ ਕੇ ਫਸੇ ਹੋਏ ਬੱਚੇ ਨੂੰ ਆਜ਼ਾਦ ਕੀਤਾ ਤੇ ਫਿਰ ਐਨਡੀਆਰਐਫ ਦੀਆਂ ਟੀਮਾਂ ਨੇ ਉਸ ਨੂੰ ਉੱਪਰ ਖਿੱਚ ਲਿਆ।
ਅਜਿਹੇ ਵਿੱਚ ਫ਼ਤਹਿਵੀਰ ਦੇ ਮਾਪਿਆਂ ਅਤੇ ਮੌਕੇ ‘ਤੇ ਪਹੁੰਚੇ ਲੋਕਾਂ ਨੇ ਪ੍ਰਸ਼ਾਸਨ ‘ਤੇ ਧੋਖੇ 'ਚ ਰੱਖਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੁੰਡੀਆਂ ਦੇ ਨਾਲ ਬੋਰਵੈੱਲ 'ਚੋ ਹੀ 15 ਮਿੰਟ 'ਚ ਬਾਹਰ ਕੱਢਣਾ ਸੀ ਤਾਂ ਇੰਨੇ ਦਿਨ ਇੰਤਜ਼ਾਰ ਕਿਓੰ ਕਰਵਾਇਆ।
ਫ਼ਤਹਿਵੀਰ ਸਿੰਘ ਬੀਤੇ ਵੀਰਵਾਰ ਨੂੰ ਆਪਣੇ ਖੇਤ ਵਿੱਚ ਬਣੇ ਹੋਏ ਬੋਰਵੈੱਲ ਵਿੱਚ ਡਿੱਗ ਪਿਆ ਸੀ। ਉਦੋੰ ਤੋੰ ਲੈ ਕੇ ਹੁਣ ਤਕ ਉਸ ਨੂੰ ਬਚਾਉਣ ਦੇ ਕੰਮ ਜਾਰੀ ਸਨ, ਪਰ ਸੁਸਤ ਰਫ਼ਤਾਰ ਕਾਰਨ ਸਰਕਾਰ ਤੇ ਪ੍ਰਸ਼ਾਸਨ ਦੀ ਖ਼ੂਬ ਕਿਰਕਿਰੀ ਵੀ ਹੋਈ। ਬੱਚੇ ਪ੍ਰਤੀ ਗੰਭੀਰਤਾ ਨਾ ਦਿਖਾਉਣ ਕਰਕੇ ਬੀਤੇ ਦਿਨ ਲੋਕਾਂ ਨੇ ਵੱਖ-ਵੱਖ ਥਾਂ ਸੜਕਾਂ ਜਾਮ ਕਰਕੇ ਰੋਸ ਵੀ ਪ੍ਰਗਟਾਇਆ
ਦੇਖੋ ਵੀਡੀਓ-