ਸੰਗਰੂਰ: 2 ਸਾਲਾਂ ਦੇ ਮਾਸੂਮ ਫ਼ਤਹਿਵੀਰ ਨੂੰ ਬੋਰਵੈੱਲ ਵਿੱਚੋਂ ਕੱਢਣ ਲਈ ਜੱਦੋ-ਜਹਿਦ ਜਾਰੀ ਹੈ। ਲੋਕ ਬਚਾਅ ਕਾਰਜਾਂ ਵਿੱਚ ਹੋ ਰਹੀ ਦੇਰੀ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਸੇ ਦੌਰਾਨ ਫ਼ਤਹਿਵਾਰ ਦੇ ਦਾਦਾ ਜੀ ਰੋਹੀ ਸਿੰਘ ਨੇ ਹੱਥ ਜੋੜ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀ ਰੱਖਣ। ਉਨ੍ਹਾਂ ਇਸ ਬਾਰੇ ਇੱਕ ਵੀਡੀਓ ਜਾਰੀ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਹੈ।
ਫ਼ਤਹਿਵੀਰ ਦੇ ਦਾਦਾ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀ ਰੱਖਣ ਤੇ ਥਾਂ-ਥਾਂ ਧਰਨੇ ਨਾ ਲਾਉਣ ਕਿਉਂਕਿ ਇਸ ਨਾਲ ਲੋਕਾਂ ਨੂੰ ਤੇ ਫ਼ਤਹਿਵੀਰ ਦੇ ਪਰਿਵਾਰ ਨੂੰ ਵੀ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਜਿਨ੍ਹਾਂ ਰਿਸ਼ਤੇਦਾਰਾਂ ਨੇ ਫ਼ਤਹਿਵੀਰ ਦੇ ਘਰ ਤਕ ਆਉਣਾ ਹੈ, ਉਨ੍ਹਾਂ ਨੂੰ ਪਿੰਡ ਤਕ ਪੁੱਜਣ ਵਿੱਚ ਦਿੱਕਤਾਂ ਆ ਰਹੀਆਂ ਹਨ। ਦੂਜੇ ਪਾਸੇ ਫ਼ਤਹਿਵਾਰ ਦੇ ਪਰਿਵਾਰ ਵਾਲਿਆਂ ਨੂੰ ਵੀ ਜਦੋਂ ਕਿਸੇ ਕੰਮ ਲਈ ਬਾਹਰ ਜਾਣਾ ਪੈਂਦਾ ਹੈ ਤਾਂ ਪਰੇਸ਼ਾਨੀ ਆ ਰਹੀ ਹੈ।
ਫ਼ਤਹਿਵੀਰ ਦੇ ਦਾਦਾ ਜੀ ਰੋਹੀ ਸਿੰਘ ਨੇ ਸਮੂਹ ਸੰਗਤ ਨੂੰ ਸੜਕਾਂ ਦੇ ਜਾਮ ਖੋਲ੍ਹ ਕੇ, ਆਪੋ-ਆਪਣੇ ਧਾਰਮਿਕ ਸਥਾਨਾਂ ਉੱਪਰ ਫ਼ਤਹਿ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਹੀ ਲੋਕ ਫ਼ਤਹਿ ਨੂੰ ਬਾਹਰ ਲਿਆਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਪ੍ਰਸ਼ਾਸਨ ਵੀ ਉਨ੍ਹਾਂ ਦੀ ਪੂਰੀ ਤਰ੍ਹਾਂ ਮਦਦ ਕਰ ਰਿਹਾ ਹੈ। ਇਸ ਲਈ ਲੋਕ ਸ਼ਾਂਤ ਬਣਾਈ ਰੱਖਣ।
ਦੱਸ ਦੇਈਏ ਪਿਛਲੇ ਪੰਜ ਦਿਨਾਂ ਤੋਂ ਜਾਰੀ ਬਚਾਅ ਕਾਰਜਾਂ ਵਿੱਚ ਹੋ ਰਹੀ ਦੇਰੀ ਦੇ ਰੋਸ ਵਿੱਚ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ। 90 ਘੰਟਿਆਂ ਤੋਂ 150 ਫੁੱਟ ਡੂੰਘੇ ਬੋਰ ਵਿੱਚ ਫਸੇ ਦੋ ਸਾਲ ਦੇ ਫ਼ਤਹਿਵੀਰ ਨੂੰ ਬਾਹਰ ਕੱਢਣ ਲਈ ਸੁਸਤ ਬਚਾਅ ਕਾਰਜਾਂ ਕਾਰਨ ਧਰਨੇ ਲਾ ਕੇ ਪ੍ਰਸ਼ਾਸਨ ਖ਼ਿਲਾਫ਼ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਸੀ।
#MissionFateh: ਫ਼ਤਹਿਵੀਰ ਦੇ ਦਾਦਾ ਜੀ ਵੱਲੋਂ ਹੱਥ ਬੰਨ੍ਹ ਕੇ ਅਪੀਲ
ਏਬੀਪੀ ਸਾਂਝਾ
Updated at:
10 Jun 2019 09:07 PM (IST)
ਫ਼ਤਹਿਵੀਰ ਦੇ ਦਾਦਾ ਜੀ ਰੋਹੀ ਸਿੰਘ ਨੇ ਸਮੂਹ ਸੰਗਤ ਨੂੰ ਸੜਕਾਂ ਦੇ ਜਾਮ ਖੋਲ੍ਹ ਕੇ, ਆਪੋ-ਆਪਣੇ ਧਾਰਮਿਕ ਸਥਾਨਾਂ ਉੱਪਰ ਫਤਹਿ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਹੀ ਲੋਕ ਫ਼ਤਹਿ ਨੂੰ ਬਾਹਰ ਲਿਆਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਪ੍ਰਸ਼ਾਸਨ ਵੀ ਉਨ੍ਹਾਂ ਦੀ ਪੂਰੀ ਤਰ੍ਹਾਂ ਮਦਦ ਕਰ ਰਿਹਾ ਹੈ। ਇਸ ਲਈ ਲੋਕ ਸ਼ਾਂਤ ਬਣਾਈ ਰੱਖਣ।
- - - - - - - - - Advertisement - - - - - - - - -