ਫਾਜ਼ਿਲਕਾ: ਬੀਤੇ ਦਿਨੀਂ ਗੰਗ ਕਨਾਲ ਵਿੱਚ ਕਾਰ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ ਸੀ ਤੇ ਇੱਕ ਜਣਾ ਬਚ ਗਿਆ ਸੀ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਜੋ ਸ਼ਖ਼ਸ ਹਾਦਸੇ ਵਿੱਚੋਂ ਬਚ ਗਿਆ ਸੀ ਅਸਲ ਵਿੱਚ ਉਸ ਨੇ ਹੀ ਆਪਣੇ ਪਰਿਵਾਰ ਦੇ ਜੀਆਂ ਨੂੰ ਜਾਣਬੁੱਝ ਕੇ ਮੌਤ ਦੇ ਘਾਟ ਉਤਾਰਿਆ ਹੈ। ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੈ।
ਦਰਅਸਲ ਪਰਿਵਾਰ ਨੂੰ ਮੁਲਜ਼ਮ ਦੀਆਂ ਹਰਕਤਾਂ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰਾ ਸੱਚ ਸਾਹਮਣੇ ਆ ਗਿਆ।
ਮੁਲਜ਼ਮ ਨੇ ਦੱਸਿਆ ਕਿ ਉਸ ਦਾ ਭਰਾ ਤੇ ਭਰਜਾਈ ਉਸ ਦੀ ਕੁੱਟਮਾਰ ਕਰਦੇ ਸੀ। ਉਸ ਨੇ ਜੁਗਤ ਲਾਈ ਕਿ ਇਨ੍ਹਾਂ ਨੂੰ ਨਹਿਰ ਵਿੱਚ ਸੁੱਟ ਕੇ ਮਾਰ ਹੀ ਦੇਵਾਂ। ਇਸ ਨਾਲ ਉਨ੍ਹਾਂ ਤੋਂ ਖਹਿੜਾ ਵੀ ਛੁੱਟ ਜਾਊ ਤੇ ਜਾਇਦਾਦ ਵੀ ਮਿਲ ਜਾਏਗੀ। ਇਸ ਲਈ ਉਸ ਨੇ ਸਭ ਦਾ ਕਤਲ ਕਰ ਦਿੱਤਾ।