ਫਿਰੋਜ਼ਪੁਰ: ਫਿਰੋਜ਼ਪੁਰ-ਚੰਡੀਗੜ੍ਹ ਐਕਸਪ੍ਰੈਸ ਸਪੈਸ਼ਲ (14613/14614) 9 ਮਾਰਚ ਤੋਂ ਮੁੜ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਇਹ ਟਰੇਨ ਕੋਵਿਡ ਕਾਰਨ ਬੰਦ ਕਰ ਦਿੱਤੀ ਗਈ ਸੀ। ਹੁਣ ਯਾਤਰੀਆਂ, ਸਮਾਜ ਸੇਵੀ ਸੰਸਥਾਵਾਂ ਤੇ ਸਥਾਨਕ ਪ੍ਰਸ਼ਾਸਨ ਦੀ ਮੰਗ 'ਤੇ ਇਸ ਨੂੰ ਮੁੜ 9 ਮਾਰਚ, 2021 ਤੋਂ ਚਲਾਇਆ ਜਾਵੇਗਾ। ਹੁਣ ਇਹ ਰੇਲ (04640/04639) ਫਿਰੋਜ਼ਪੁਰ ਕੈਂਟ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਚ ਚੱਲੇਗੀ।
ਫਿਰੋਜ਼ਪੁਰ-ਚੰਡੀਗੜ੍ਹ ਐਕਸਪ੍ਰੈਸ ਸਪੈਸ਼ਲ ਫਿਰੋਜ਼ਪੁਰ ਕੈਂਟ ਤੋਂ ਸਵੇਰੇ 5 ਵਜੇ ਚੱਲ ਕੇ ਉਸੇ ਦਿਨ ਸਵੇਰੇ ਪੌਣੇ 10 ਵਜੇ ਮੋਹਾਲੀ ਪਹੁੰਚੇਗੀ। ਵਾਪਸੀ 'ਚ ਸ਼ਾਮ ਨੂੰ 5:35 'ਤੇ ਚੱਲ ਕੇ ਉਸੇ ਦਿਨ ਰਾਤ ਨੂੰ 10:25 'ਤੇ ਫਿਰੋਜ਼ਪੁਰ ਕੈਂਟ ਪਹੁੰਚੇਗੀ।
ਰਾਹ 'ਚ ਇਸਦਾ ਠਹਿਰਾਅ ਦੋਵਾਂ ਦਿਸ਼ਾਵਾਂ 'ਚ ਤਲਵੰਡੀ, ਮੋਗਾ, ਜਗਰਾਓਂ, ਲੁਧਿਆਣਾ, ਸਮਰਾਲਾ ਤੇ ਨਿਊ ਮੋਰਿੰਡਾ ਸਟੇਸ਼ਨਾਂ 'ਤੇ ਹੋਵੇਗਾ। ਇਸ ਟਰੇਨ ਦੇ ਸਮੇਂ 'ਚ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਸਮਾਂ ਪਰਿਵਰਤਨ ਹੋਣ ਨਾਲ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਨੂੰ ਆਪਣੇ ਕੰਮ ਕਰਨ 'ਚ ਸੁਵਿਧਾ ਮਿਲੇਗੀ।
ਮੰਡਲ ਰੇਲ ਪ੍ਰਬੰਧਕ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ 'ਚ ਪਹਿਲਾਂ ਤੋਂ ਹੀ 7 ਜੋੜੀ ਮੇਲ ਐਕਸਪ੍ਰੈਸ ਸਪੈਸ਼ਨ ਰੇਲਾਂ 22 ਫਰਵਰੀ ਤੋਂ ਚਲਾਈਆਂ ਗਈਆਂ ਸਨ ਹੁਣ 9 ਮਾਰਚ ਨੂੰ ਫਿਰੋਜ਼ਪੁਰ ਚੰਡੀਗੜ੍ਹ ਵੱਲ ਚਲਾਈ ਜਾਵੇਗੀ।