ਮੰਗਲਵਾਰ ਨੂੰ ਸ਼ਹਿਰਾਂ ਦੇ ਸਾਰੇ ਬਾਜ਼ਾਰਾਂ ਵਿੱਚ ਮੂੰਗਫਲੀ, ਰੇੜੀਆਂ, ਗੱਚਕ, ਤਿੱਲ ਤੇ ਪੌਪਕੌਰਨ ਦੀ ਖੂਬ ਵਿਕਰੀ ਹੋਈ। ਜੋਤਸ਼ੀਆਂ ਅਨੁਸਾਰ ਲੋਹੜੀ ਬਾਲਣ ਦਾ ਸ਼ੁੱਭ ਸਮਾਂ ਦੁਪਹਿਰ 1:30 ਵਜੇ ਤੋਂ 3:25 ਵਜੇ ਤੱਕ ਤੇ ਸ਼ਾਮ 5:39 ਤੋਂ 10: 22 ਤੱਕ ਹੋਵੇਗਾ।
ਇਹ ਮੰਨਿਆ ਜਾਂਦਾ ਹੈ ਕਿ ਲੋਹੜੀ ਦੀ ਰਾਤ ਸਾਲ ਦੀ ਸਭ ਤੋਂ ਲੰਬੀ ਰਾਤ ਹੁੰਦੀ ਹੈ। ਇਸ ਤੋਂ ਬਾਅਦ, ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ। ਖੁੱਲੇ ਅਸਮਾਨ ਹੇਠ, ਮੂੰਗਫਲੀ, ਰੇੜੀਆਂ ਆਦਿ ਨੂੰ ਅੱਗ ਦੀ ਭੇਟ ਚੜ੍ਹਾਉਣ ਮਗਰੋਂ ਅੱਗ ਦੀ ਪਰੀਕਰਮਾ ਕੀਤੀ ਜਾਂਦੀ ਹੈ। ਬਹੁਤ ਸਾਰੇ ਪਰਿਵਾਰਾਂ ਵਿੱਚ ਵਿਆਹੀਆਂ ਧੀਆਂ ਨੂੰ ਘਰ ਬੁਲਾਇਆ ਜਾਂਦਾ ਹੈ ਤੇ ਖਾਣਾ ਪਰੋਸਿਆ ਜਾਂਦਾ ਹੈ ਤੇ ਤੋਹਫੇ ਵੀ ਦਿੱਤੇ ਜਾਂਦੇ ਹਨ।