ਬਰਨਾਲਾ: ਬਰਨਾਲਾ-ਮੋਗਾ ਰੋੜ ਨਾਲ ਲੱਗਦੇ ਪਿੰਡ ਉਗੋਕੇ ਦੀ ਇੱਕ ਫੋਮ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਮੁਸ਼ੱਕਤ ਕੀਤੀ। ਸੂਚਨਾ ਮਿਲਣ ਤਕ ਕੁਝ ਲੋਕਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਸੀ।
ਅੱਗ ਲੱਗਣ ਕਾਰਨ ਸਿਲੰਡਰ ਫਟ ਰਹੇ ਸੀ ਜਿਸ ਕਾਰਨ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੂੰ ਅੱਗ ਦੇ ਬੇਕਾਬੂ ਹੋ ਕੇ ਹੋਰ ਫੈਲਣ ਦਾ ਡਰ ਸਤਾ ਰਿਹਾ ਹੈ। ਪਿੰਡ ‘ਚ ਅੱਠ ਮਹੀਨੇ ਪਹਿਲਾਂ ਬਾਂਸਲ ਫੋਮ ਫੈਕਟਰੀ ਵਿੱਚ ਅੱਗ ਲੱਗੀ ਸੀ। ਇਸ ‘ਚ ਮੰਗਲਵਾਰ ਨੂੰ ਹਰ ਰੋਜ਼ ਦੀ ਤਰ੍ਹਾਂ ਕੰਮ ਹੋ ਰਿਹਾ ਸੀ ਜਿਸ ‘ਚ ਸਾਢੇ ਨੌਂ ਵਜੇ ਅੱਗ ਲੱਗ ਗਈ।
ਅੱਗ ਲੱਗਣ ਦੀ ਸੂਚਨਾ ਬਰਨਾਲਾ ਫਾਇਰ ਬ੍ਰਿਗੇਡ ਨੂੰ ਦਿੱਤੀ। ਜਿਨ੍ਹਾਂ ਨੇ ਅੱਗ ‘ਤੇ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਅੱਗ ਹੋਰ ਵਧਦੀ ਦੇਖ ਹੋਰ ਵੱਖ-ਵੱਖ ਥਾਂਵਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਇਸ ਘਟਨਾ ਸਬੰਧੀ ਡੀਐਸਪੀ ਨੇ ਦੱਸਿਆ ਕਿ ਸਭ ਥਾਣਿਆਂ ਤੋਂ ਪੁਲਿਸ ਨੂੰ ਬੁਲਾ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
ਇਸ ਅੱਗ ‘ਚ ਫੈਕਟਰੀ ‘ਚ ਕੰਮ ਕਰਨ ਵਾਲੇ ਦੋ ਮਜ਼ਦੂਰਾਂ ਦੇ ਮਰਨ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਇਸ ਅੱਗ ਦੇ ਲੱਗਣ ਦੇ ਕਾਰਨ ਦੀ ਚੰਗੀ ਤਰ੍ਹਾਂ ਜਾਂਚ ਦੀ ਮੰਗ ਕੀਤੀ ਹੈ।