ਫੈਕਟਰੀ ਦੇ ਤਿੰਨ ਮਜ਼ਦੂਰ ਝੁਲਸੇ
ਏਬੀਪੀ ਸਾਂਝਾ | 21 Oct 2016 02:02 PM (IST)
ਸਮਾਣਾ: ਚੀਕਾ ਰੋੜ 'ਤੇ ਟਾਇਰ ਤੋਂ ਤੇਲ ਕੱਢਣ ਵਾਲੀ ਫੈਕਟਰੀ ਵਿੱਚ ਵਾਇਲਰ ਗੇਟ ਖੁੱਲ੍ਹਦੇ ਸਮੇਂ ਤਿੰਨ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਇਨ੍ਹਾਂ ਨੂੰ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਰੈਫਰ ਕਰ ਦਿੱਤਾ ਗਿਆ। ਝੁਲਸੇ ਮਜ਼ਦੂਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਫੈਕਟਰੀ ਵਿੱਚ ਪਿਛਲੇ ਦੋ ਸਾਲ ਤੋਂ ਕੰਮ ਕਰ ਰਿਹਾ ਹੈ। ਜਦੋਂ ਉਸ ਨੇ ਵਾਇਲਰ ਦਾ ਗੇਟ ਖੋਲ੍ਹਿਆ ਤਾਂ ਉਸ ਵਿੱਚੋਂ ਨਿਕਲਦੀ ਗਰਮ ਗੈਸ ਦੀ ਲੇਪਟ ਵਿੱਚ ਆ ਗਿਆ। ਉਸ ਦੇ ਨਾਲ ਕੰਮ ਕਰਦੇ ਦੋ ਮਜ਼ਦੂਰ ਪੰਕਜ ਤੇ ਰਵੀ ਵੀ ਝੁਲਸ ਗਏ। ਇਹ ਸਾਰੇ ਬਨਾਰਸ ਦੇ ਨਜ਼ਦੀਕੀ ਪਿੰਡਾਂ ਦੇ ਵਸਨੀਕ ਹਨ। ਸਿਵਲ ਹਸਪਤਾਲ ਸਮਾਣਾ ਦੇ ਡਾਕਟਰ ਦਿਨੇਸ਼ ਪਾਸੀ ਨੇ ਦੱਸਿਆ ਕਿ ਝੁਲਸੇ ਤਿੰਨ ਮਜ਼ਦੂਰ ਇਲਾਜ ਲਈ ਆਏ ਸਨ ਜਿਨ੍ਹਾਂ ਨੂੰ ਦੀ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।