ਜਲੰਧਰ: ਇੱਥੇ ਅਮਨ ਨਗਰ ਵਿੱਚ ਚੱਪਲਾਂ ਬਣਾਉਣ ਵਾਲੀ ਰਬੜ ਫੈਕਟਰੀ ਵਿੱਚ ਰਾਤ ਅੱਗ ਲੱਗ ਗਈ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਾਇਰ ਬ੍ਰਿਗੇਡ ਦੀਆਂ 7-8 ਗੱਡੀਆਂ ਨੇ ਅੱਗ 'ਤੇ ਕੰਟਰੋਲ ਕੀਤਾ।
ਫਿਲਹਾਲ ਇਹ ਲੱਗ ਰਿਹਾ ਹੈ ਕਿ ਸ਼ਾਟ ਸਰਕਿਟ ਨਾਲ ਅੱਗ ਲੱਗੀ ਹੋਵੇਗੀ। ਫੈਕਟਰੀ ਦੇ ਮਾਲਕ ਵਰੁਣ ਚੱਢਾ ਨੇ ਦੱਸਿਆ ਕਿ ਉਹ 7 ਵਜੇ ਫੈਕਟਰੀ ਬੰਦ ਕਰਕੇ ਘਰ ਚਲੇ ਗਏ ਸੀ। ਕਿਸੇ ਨੇ ਫੋਨ 'ਤੇ ਅੱਗ ਲੱਗੇ ਹੋਣ ਦੀ ਜਾਣਕਾਰੀ ਦਿੱਤੀ।
ਫਿਲਹਾਲ ਇਹ ਪਤਾ ਨਹੀਂ ਲਗ ਸਕਿਆ ਹੈ ਕਿ ਅੱਗ ਨਾਲ ਕਿੰਨਾ ਨੁਕਸਾਨ ਹੋਇਆ ਹੈ। ਅੱਗ ਦਾ ਕਾਰਨ ਵੀ ਫਿਲਹਾਲ ਪਤਾ ਨਹੀਂ ਲੱਗ ਸੱਕਿਆ ਹੈ।