ਚੰਡੀਗੜ੍ਹ: ਪੰਜਾਬ ਸਰਕਾਰ ਦੇ ਸਥਾਨਕ ਸਰਕਾਰੀ ਵਿਭਾਗਾਂ ਵਲੋਂ ਫਾਇਰ ਸੇਫਟੀ ਐਨਓਸੀ, ਫਾਇਰ ਰਿਪੋਰਟ ਦੀ ਫੀਸ ‘ਚ ਵਾਧਾ ਕੀਤਾ ਗਿਆ ਹੈ। ਹੁਣ ਸਿਨੇਮਾ, ਪੈਟਰੋਲ ਪੰਪ, ਗੋਦਾਮ, ਉਚੀਆਂ ਇਮਾਰਤਾਂ, ਤਿੰਨ ਤਾਰਾ ਹੋਟਲ, ਮਾਲਜ਼, ਹਸਪਤਾਲ ਅਤੇ ਉਦਯੋਗਿਕ ਯੁਨੀਟ ਦੀ ਫਾਇਰ ਐਨਓਸੀ ਫੀਸ ਵਧਾ ਕੇ 20 ਹਜ਼ਾਰ ਰੁਪਏ ਕੀਤੀ ਗਈ ਹੈ।
ਇਸ ਦੇ ਨਾਲ ਹੀ ਹੋਟਲ, ਵਪਾਰਕ ਅਦਾਰੇ, ਉਚੀਆਂ ਇਮਾਰਤਾਂ ਅਤੇ ਗਰੁਪ ਹਾਉਸਿੰਗ (15 ਮੀਟਰ ਤੋਂ ਘਟ ਵਾਲੇ) ਸੰਸਥਾਗਤ ਇਮਾਰਤਾਂ ਦੀ ਫਾਇਰ ਐਨਓਸੀ ਵਧਾ ਕੇ 10 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਫਾਇਰ ਸੇਫਟੀ ਸਰਟੀਫਿਕੇਟ ਰੀਨਿਊ ਕਰਨ ਦੇ ਉਪਰੋਕਤ ਰਕਮ ਦਾ ਪੰਜਾਹ ਫ਼ੀਸਦੀ ਚਾਰਜ ਲਿਆ ਜਾਵੇਗਾ, ਨਿਰਧਾਰਿਤ ਕੀਤੀ ਗਈ ਫੀਸ ਵਿੱਚ ਹਰ ਸਾਲ ਇੱਕ ਅਪਰੈਲ ਤੋਂ ਦਸ ਫੀਸਦੀ ਦਾ ਵਾਧਾ ਕੀਤਾ ਜਾਵੇਗਾ।
ਵੇਖੋ ਸਾਰੀ ਜਾਣਕਾਰੀ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904