ਅੰਮ੍ਰਿਤਸਰ: ਸ਼ਹਿਰ ਦੇ ਮਹਿਤਾ ਚੌਕ ਵਿੱਚ ਵਿਵਾਦ ਹੋਣ ਬਾਅਦ ਗੋਲ਼ੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਦਰਅਸਲ ਬਾਬਾ ਬਕਾਲਾ ਦੀ ਇੱਕ ਧਾਰਮਿਕ ਜਥੇਬੰਦੀ ਦੀਆਂ ਗਊਆਂ ਦਮਦਮੀ ਟਕਸਾਲ ਦੀ ਜ਼ਮੀਨ ਵਿੱਚ ਦਾਖਲ ਹੋ ਗਈਆਂ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਵਿਵਾਦ ਹੋ ਗਿਆ।
ਵਿਵਾਦ ਇੰਨਾ ਗਰਮਾ ਗਿਆ ਕਿ ਜਥੇਬੰਦੀ ਦੇ ਮੈਂਬਰਾਂ ਨੇ ਗੋਲੀ ਚਲਾ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲੀਸ ਫੋਰਸ ਮੌਕੇ 'ਤੇ ਪਹੁੰਚੀ। ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਪੂਰੇ ਮਾਮਲੇ ਬਾਰੇ ਪਤਾ ਚੱਲ ਸਕੇਗਾ।