ਮੌੜ ਮੰਡੀ: ਬਠਿੰਡਾ ਦੇ ਮੋੜ ਮੰਡੀ ਵਿੱਚ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ ਕਾਰਨ ਆਰਕੈਸਟਰਾ ਵਾਲੀ ਕੁੜੀ ਦੀ ਮੌਤ ਹੋ ਗਈ। ਮ੍ਰਿਤਕ ਕੁੜੀ ਦਾ ਨਾਮ ਕੁਲਵਿੰਦਰ ਕੌਰ ਸੀ। ਪੂਰੀ ਘਟਨਾ ਕੈਮਰੇ ਵਿੱਚ ਵੀ ਕੈਦ ਹੋਈ ਹੈ। ਪੁਲਿਸ ਨੇ ਚਾਰ ਜਣਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੋੜ ਮੰਡੀ ਦੇ ਇੱਕ ਪੈਲੇਸ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ। ਸਟੇਜ ਉੇਤੇ ਆਰਕੈਸਟਰਾਂ ਵਾਲੀਆਂ ਕੁੜੀਆਂ ਡਾਂਸ ਕਰ ਰਹੀਆਂ ਸਨ ਤੇ ਹੇਠ ਕੁਝ ਬਰਾਤੀ ਨੱਚਣ ਵਿੱਚ ਮਸਤ ਸਨ। ਇਸ ਦੌਰਾਨ ਅਚਾਨਕ ਇੱਕ ਬਰਾਤੀ ਨੇ ਦੋਨਾਲੀ ਬੂੰਦਕ ਨਾਲ ਹਵਾਈ ਫਾਇਰ ਕਰਨ ਦੀ ਕੋਸ਼ਿਸ ਕੀਤੀ। ਫਾਇਰ ਕਰਦੇ ਸਮੇਂ ਬੂੰਦਕ ਵਿੱਚੋਂ ਨਿਕਲੀ ਗੋਲੀ ਸਿੱਧੀ ਡਾਂਸ ਕਰ ਰਹੀ ਕੁਲਵਿੰਦਰ ਕੌਰ ਨੂੰ ਲੱਗੀ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਘਰ ਵਾਲਿਆਂ ਦਾ ਇਲਜ਼ਾਮ ਹੈ ਕਿ ਕਿ ਗੋਲੀ ਲਾੜੇ ਦੇ ਭਰਾ ਤੇ ਉਸ ਦੇ ਦੋਸਤ ਨੇ ਚਲਾਈ ਹੈ। ਹਾਸਲ ਜਾਣਕਾਰੀ ਮੁਤਾਬਕ ਘਰ ਵਾਲਿਆਂ ਅਨੁਸਾਰ ਕੁਲਵਿੰਦਰ ਕੌਰ ਗਰਭਵਤੀ ਵੀ ਸੀ। ਘਟਨਾ ਤੋਂ ਬਾਅਦ ਗੋਲੀ ਚਲਾਉਣ ਵਾਲੇ ਨੌਜਵਾਨ ਫਰਾਰ ਹਨ ਤੇ ਪੁਲਿਸ ਨੇ ਕੇਸ ਦਰਜ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।