ਕੈਪਟਨ ਦੀ ਪਟਿਆਲਾ ਰੈਲੀ 'ਚ ਹੋਈ ਝੜਪ, ਚੱਲੀਆਂ ਗੋਲੀਆਂ, ਦੋ ਜ਼ਖਮੀ
ਏਬੀਪੀ ਸਾਂਝਾ | 25 Oct 2020 05:00 PM (IST)
ਪਟਿਆਲਾ 'ਚ ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ 'ਚ ਤਣਾਅਪੂਰਨ ਸਥਿਤੀ ਉਦੋਂ ਪੈਦਾ ਹੋ ਗਈ ਜੋਂ ਰੈਲੀ 'ਚ ਸ਼ਾਮਲ ਕਾਂਗਰਸੀ ਆਪਸ 'ਚ ਭਿੜ ਗਏ।
ਪਟਿਆਲਾ: ਪਟਿਆਲਾ 'ਚ ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ 'ਚ ਤਣਾਅਪੂਰਨ ਸਥਿਤੀ ਉਦੋਂ ਪੈਦਾ ਹੋ ਗਈ ਜੋਂ ਰੈਲੀ 'ਚ ਸ਼ਾਮਲ ਕਾਂਗਰਸੀ ਆਪਸ 'ਚ ਭਿੜ ਗਏ। ਹਲਾਤ ਇੰਨੇ ਵਿਗੜ ਗਏ ਕਿ ਗੱਲ ਹੱਥੋਂਪਾਈ ਤੱਕ ਆ ਗਈ। ਇਹ ਸਿਲਸਿਲਾ ਇੱਥੇ ਹੀ ਨਹੀਂ ਰੁੱਕਿਆ ਤੇ ਗੋਲੀਆਂ ਚੱਲ ਗਈਆਂ। ਘਟਨਾ ਨਿਗਮ ਦਫ਼ਤਰ ਦੇ ਨਜ਼ਦੀਕ ਐਨਆਈਐਸ ਚੌਕ ਤੇ ਵਾਪਰੀ। ਪੁਲਿਸ ਦੇ ਸਖ਼ਤ ਪਹਿਰੇ ਦੇ ਬਾਵਜੂਦ ਹਥਿਆਰਾਂ ਨਾਲ ਲੈਸ ਲੋਕ ਇਸ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਨੌਜਵਾਨਾਂ ਨੂੰ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿਨ੍ਹਾਂ ਦੀ ਪਛਾਣ ਚਰਨਜੀਤ ਸਿੰਘ ਵਾਸੀ ਨਜ਼ਦੀਕ ਸੀਆਈਏ ਸਟਾਫ਼ ਪਟਿਆਲਾ ਅਤੇ ਰਿਹਾਨ ਵਾਸੀ ਰਿਸ਼ੀ ਕੋਲੋਨੀ ਦੇ ਤੌਰ 'ਤੇ ਕੀਤੀ ਗਈ ਹੈ। ਉਕਤ ਝਗੜਾ ਹਰਵਿੰਦਰ ਜੋਈ ਅਤੇ ਐਸਕੇ ਖਰੌੜ ਗਰੁੱਪ ਵਿਚਕਾਰ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪਹੁੰਚੇ ਡੀਐਸਪੀ ਸਿਟੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਜ਼ਖਮੀਆਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਇਹ ਦੱਸ ਦੇਈਏ ਕਿ ਜਦੋਂ ਇਹ ਘਟਨਾ ਵਾਪਰੀ, ਕੈਪਟਨ ਦਾ ਪ੍ਰੋਗਰਾਮ ਖ਼ਤਮ ਹੋ ਚੁੱਕਾ ਸੀ।