ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਪਿੰਡ ਜਵਾਰੇ ਵਾਲਾ ਵਿੱਚ ਦੋ ਧਿਰਾਂ ਵਿੱਚ ਤਕਰਾਰ ਹੋਣ ਮਗਰੋਂ ਗੋਲ਼ੀ ਚੱਲਣ ਕਾਰਨ ਦੋ ਜਣਿਆਂ ਦੀ ਮੌਤ ਤੇ ਇੱਕ ਔਰਤ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਦੀ ਪਛਾਣ ਕਿਰਨਜੀਤ ਸਿੰਘ ਤੇ ਗੁਰਜੀਤ ਸਿੰਘ ਵਜੋਂ ਹੋਈ ਹੈ। ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਈ ਮਿੰਨੀ ਰਾਣੀ ਨੂੰ ਫ਼ਰੀਦਕੋਟ ਰੈਫਰ ਕੀਤਾ ਗਿਆ ਹੈ। ਇਸ ਖ਼ੂਨੀ ਟਕਰਾਅ ਵਿੱਚ ਇੱਕ ਹੋਰ ਵਿਅਕਤੀ ਦੇ ਵੀ ਫੱਟੜ ਹੋਣ ਦੀ ਖ਼ਬਰ ਹੈ, ਜਿਸ ਦਾ ਇਲਾਜ ਮੁਕਤਸਰ ਸਾਹਿਬ ਦੇ ਨਿਜੀ ਹਸਪਤਾਲ ਵਿੱਚ ਜਾਰੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਪੀੜਤ ਧਿਰ ਨੇ ਦੱਸਿਆ ਕਿ ਦਲਿਤ ਬਸਤੀ ਵਿੱਚ ਸਥਿਤ ਉਨ੍ਹਾਂ ਦੇ ਘਰਾਂ ਕੋਲ ਨਰੇਗਾ ਦਾ ਕੰਮ ਚੱਲਦਾ ਸੀ ਤੇ ਪਿੰਡ ਦਾ ਸਾਬਕਾ ਸਰਪੰਚ ਇਸ ਨੂੰ ਰੋਕਣਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਸਾਬਕਾ ਸਰਪੰਚ ਸਮੇਤ 10-11 ਜਣੇ ਆਏ ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਮੁਕਤਸਰ ਸਾਹਿਬ ਦੇ ਐਸਪੀ (ਪੜਤਾਲੀਆ) ਸੋਹਣ ਲਾਲ ਨੇ ਦੱਸਿਆ ਕਿ ਦੋ ਧਿਰਾਂ ਦਰਮਿਆਨ ਝਗੜਾ ਕਿਸ ਗੱਲੋਂ ਹੋਇਆ, ਇਹ ਹਾਲੇ ਨਹੀਂ ਪਤਾ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਉਹ ਮੁਢਲੀ ਤਫ਼ਤੀਸ਼ ਕਰਕੇ ਕੇਸ ਦਰਜ ਕਰਨਗੇ।
ਨਰੇਗਾ ਕਾਰਜਾਂ ਦੇ ਵਿਵਾਦ ਕਾਰਨ ਚੱਲੀਆਂ ਗੋਲ਼ੀਆਂ, ਦੋ ਹਲਾਕ ਇੱਕ ਜ਼ਖ਼ਮੀ
ਏਬੀਪੀ ਸਾਂਝਾ
Updated at:
13 Jul 2019 03:04 PM (IST)
ਪਿੰਡ ਜਵਾਰੇ ਵਾਲਾ ਵਿੱਚ ਦੋ ਧਿਰਾਂ ਵਿੱਚ ਤਕਰਾਰ ਹੋਣ ਮਗਰੋਂ ਗੋਲ਼ੀ ਚੱਲਣ ਕਾਰਨ ਦੋ ਜਣਿਆਂ ਦੀ ਮੌਤ ਤੇ ਇੱਕ ਔਰਤ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮਹਿਲਾ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਹੈ।
- - - - - - - - - Advertisement - - - - - - - - -