ਕੱਬਡੀ ਖਿਡਾਰੀ ‘ਤੇ ਹਮਲਾ, ਜ਼ਖ਼ਮੀ ਹਾਲਤ ‘ਚ ਹਸਪਤਾਲ ‘ਚ ਭਰਤੀ
ਏਬੀਪੀ ਸਾਂਝਾ | 23 Nov 2019 01:54 PM (IST)
ਪੰਜਾਬ ਦੇ ਬਟਾਲਾ ‘ਚ ਯੁਵਰਾਜ ਨਾਂ ਦੇ ਕੱਬਡੀ ਖਿਡਾਰੀ ‘ਤੇ ਦੇਰ ਰਾਤ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀ ਚਲਾਈ ਗਈ। ਇਸ ਹਮਲੇ ‘ਚ ਯੁਵਰਾਜ ਦੀ ਲੱਤ ‘ਤੇ ਗੋਲੀ ਵਜੀ ਅਤੇ ਉਹ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਖਿਡਾਰੀ ਨੂੰ ਬਟਾਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਬਟਾਲਾ: ਪੰਜਾਬ ਦੇ ਬਟਾਲਾ ‘ਚ ਯੁਵਰਾਜ ਨਾਂ ਦੇ ਕੱਬਡੀ ਖਿਡਾਰੀ ‘ਤੇ ਦੇਰ ਰਾਤ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀ ਚਲਾਈ ਗਈ। ਇਸ ਹਮਲੇ ‘ਚ ਯੁਵਰਾਜ ਦੀ ਲੱਤ ‘ਤੇ ਗੋਲੀ ਵਜੀ ਅਤੇ ਉਹ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਖਿਡਾਰੀ ਨੂੰ ਬਟਾਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਗੋਲੀ ਚਲਾਉਣ ਵਾਲੇ ਦੋ ਨੌਜਵਾਨ ਸੀ ਅਤੇ ਦੋਵੇਂ ਸ਼ਰਬਾ ਦੇ ਨਸ਼ੇ ‘ਚ ਚੂਰ ਸੀ। ਹਮਲਾਵਰਾਂ ਨੇ ਲਗਾਤਾਰ ਪੰਜ ਫਾਈਰ ਕੀਤੇ ਸੀ, ਜਿਨ੍ਹਾਂ ਚੋਂ ਇੱਕ ਗੋਲੀ ਖਿਡਾਰੀ ਦੀ ਲੱਤ ‘ਚ ਵੱਜੀ। ਇਸ ਦੇ ਨਾਲ ਹੀ ਹਮਲਾਵਰ ਖਿਡਾਰੀ ਦੀ ਗੱਡੀ ਦੀ ਚਾਬੀ ਵੀ ਲੈ ਕੇ ਫਰਾਰ ਹੋ ਗਏ। ਜਦੋਂ ਪੁਲਿਸ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਅਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।