ਚੰਡੀਗੜ੍ਹ: ਅਰਮੀਨੀਆ ਤੋਂ ਮਸ਼ਹੂਰ ਗੈਂਗਸਟਰ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ ਬੁੱਡਾ ਨੂੰ ਭਾਰਤ ਹਵਾਲਗੀ ਕਰ ਦਿੱਤੀ ਗਈ ਹੈ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਸੁਖਪ੍ਰੀਤ ਸ਼ੁੱਕਰਵਾਰ ਅੱਧੀ ਰਾਤ ਨੂੰ ਦਿੱਲੀ ਏਅਰਪੋਰਟ ਪਹੁੰਚਿਆ। ਪੰਜਾਬ ਪੁਲਿਸ ਨੇ ਉਸਨੂੰ ਇਥੋਂ ਹਿਰਾਸਤ 'ਚ ਲੈ ਲਿਆ। ਇਸ ਲਈ ਸਾਰੀਆਂ ਤਿਆਰੀਆਂ ਪਹਿਲਾਂ ਹੀ ਕਰ ਲਈਆਂ ਗਈਆਂ ਸੀ।
ਦਵਿੰਦਰ ਬੰਬੀਹਾ ਗਿਰੋਹ ਦਾ ਮੁਖੀ, ਬੁੱਢਾ ਕਤਲ, ਕਤਲ ਦੀ ਕੋਸ਼ਿਸ਼, ਕੁਕਰਮ, ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਆਦਿ ਦੇ 15 ਤੋਂ ਵੱਧ ਅਪਰਾਧਿਕ ਮਾਮਲਿਆਂ 'ਚ ਲੋੜੀਂਦਾ ਹੈ। ਹਾਲ ਹੀ 'ਚ ਉਹ ਆਪਣੇ ਖਾਲਿਸਤਾਨ ਪੱਖੀ ਸਾਥੀਆਂ ਨਾਲ ਸੰਪਰਕ ਕਰਕੇ ਖੁਫੀਆ ਏਜੰਸੀਆਂ ਦੀ ਨਜ਼ਰ 'ਚ ਆਇਆ ਸੀ।
ਮੋਗਾ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਕੁੱਸਾ ਨਿਵਾਸੀ ਬੁੱਢਾ ਨੂੰ ਸਾਲ 2011 'ਚ ਕਤਲ ਕੇਸ 'ਚ ਦੋਸ਼ੀ ਠਹਿਰਾਇਆ ਗਿਆ ਸੀ। ਉਹ ਸਾਲ 2016 'ਚ ਪੈਰੋਲ ਦੌਰਾਨ ਫਰਾਰ ਹੋ ਗਿਆ ਸੀ। ਬਾਅਦ 'ਚ ਉਸ ਨੂੰ ਭਗੌੜਾ ਐਲਾਨਿਆ ਗਿਆ। ਉਸਦੇ ਖ਼ਿਲਾਫ਼ ਹਰਿਆਣਾ ਦੇ ਵੱਖ-ਵੱਖ ਥਾਣਿਆਂ 'ਚ ਵੀ ਕੇਸ ਦਰਜ ਹਨ। ਡੀਜੀਪੀ ਦੇ ਮੁਤਾਬਕ ਪੰਜਾਬ ਪੁਲਿਸ ਯੂਏਈ 'ਚ ਉਸਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਸੀ।
ਆਖਰਕਾਰ 8 ਅਗਸਤ, 2019 ਨੂੰ ਅਰਮੀਨੀਆ ਪੁਲਿਸ ਨੇ ਬੁੱਢਾ ਨੂੰ ਫੜ ਲਿਆ। ਇਸ ਤੋਂ ਬਾਅਦ ਹੀ ਯੂਰਪ 'ਚ ਕੁਝ ਖਾਲਿਸਤਾਨ ਸਮਰਥਕਾਂ ਨੇ ਬੁੱਢਾ ਦੀ ਗ੍ਰਿਫਤਾਰੀ ਬਾਰੇ ਫੇਸਬੁੱਕ 'ਤੇ ਇੱਕ ਅਪਡੇਟ ਕੀਤਾ। ਇਸ 'ਚ ਉਸਨੂੰ ਖਾਲਿਸਤਾਨ ਲਈ ਇੱਕ ਮਜ਼ਬੂਤ ਅਵਾਜ਼ ਕਿਹਾ ਗਿਆ ਸੀ।
ਦਰਅਸਲ 'ਚ ਬੁੱਢਾ ਨੇ ਪਹਿਲਾਂ ਆਪਣੇ ਫੇਸਬੁੱਕ ਅਕਾਉਂਟ 'ਤੇ ਨਾਭਾ ਜੇਲ 'ਚ ਡੇਰਾ ਸੱਚਾ ਸੌਦਾ ਦੇ ਕਾਰਕੁਨ ਮਨਿੰਦਰ ਪਾਲ ਬਿੱਟੂ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ। ਏਆਈਜੀ ਕਾਉਂਟਰ ਇੰਟੈਲੀਜੈਂਸ, ਜਲੰਧਰ ਹਰਕਮਪਰੀਤ ਸਿੰਘ ਖੱਖ ਅਤੇ ਡੀਐਸਪੀ (ਓਸੀਸੀਯੂ) ਬਿਕਰਮ ਬਰਾੜ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਪੁਲਿਸ ਟੀਮ ਨੂੰ ਬੁੱਢਾ ਦੀ ਹਵਾਲਗੀ ਦਾ ਤਾਲਮੇਲ ਕਰਨ ਦਾ ਕੰਮ ਸੌਂਪਿਆ ਗਿਆ ਸੀ।
ਗੈਂਗਸਟਰ ਬੁੱਢਾ ਦੀ ਅਰਮੀਨੀਆ ਤੋਂ ਹਵਾਲਗੀ, ਪੰਜਾਬ ਪੁਲਿਸ ਨੇ ਦਿੱਲੀ ਏਅਰਪੋਰਟ ਤੋਂ ਲਿਆ ਹਿਰਾਸਤ 'ਚ
ਏਬੀਪੀ ਸਾਂਝਾ
Updated at:
23 Nov 2019 12:29 PM (IST)
ਅਰਮੀਨੀਆ ਤੋਂ ਮਸ਼ਹੂਰ ਗੈਂਗਸਟਰ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ ਬੁੱਡਾ ਨੂੰ ਭਾਰਤ ਹਵਾਲਗੀ ਕਰ ਦਿੱਤੀ ਗਈ ਹੈ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਸੁਖਪ੍ਰੀਤ ਸ਼ੁੱਕਰਵਾਰ ਅੱਧੀ ਰਾਤ ਨੂੰ ਦਿੱਲੀ ਏਅਰਪੋਰਟ ਪਹੁੰਚਿਆ।
- - - - - - - - - Advertisement - - - - - - - - -