Firozpur: ਸੂਬੇ ਦੀ ਪੰਜਾਬ ਪੁਲਿਸ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਨੂੰ ਲੈਕੇ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ। ਜੇ ਤਾਜਾ ਮਾਮਲੇ ਦੀ ਗੱਲ ਕਰੀਏ ਤਾਂ ਇਹ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪੁਲਿਸ ਪੀਸੀਆਰ ਮੁਲਾਜ਼ਮ ਨੇ ਇੱਕ ਕੂੜਾ ਚੁੱਕਣ ਵਾਲੇ ਦੇ ਥੱਪੜ ਜੜ੍ਹ ਦਿੱਤਾ ਜਿਸ ਦੀ ਇੱਕ ਵੀਡੀਓ ਸੋਸਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।


ਪੀੜਤ ਦਾ ਕੀ ਹੈ ਕਹਿਣਾ


ਫਿਰੋਜ਼ਪੁਰ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਕੂੜਾ ਚੁੱਕਣ ਵਾਲੇ ਦੇ ਥੱਪੜ ਮਾਰਦੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਸਬੰਧੀ ਜਦੋਂ ਸਫਾਈ ਸੇਵਕ ਬਿੱਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਸ਼ਾਮ ਦੇ ਸਮੇਂ ਕੂੜਾ ਚੁੱਕ ਕੇ ਵਾਪਿਸ ਆ ਰਿਹਾ ਸੀ ਤਾਂ ਦਿੱਲੀ ਗੇਟ ਦੇ ਨਜ਼ਦੀਕ ਜਦੋਂ ਉਹ ਸੜਕ 'ਤੇ ਖੜਾ ਸੀ ਤਾਂ ਅਚਾਨਕ ਪਿੱਛੋਂ ਆਏ ਪੁਲਿਸ ਮੁਲਾਜ਼ਮ ਨੇ ਉਸਦੇ ਥੱਪੜ ਜੜ੍ਹ ਦਿੱਤਾ ਅਤੇ ਉਸ ਨਾਲ ਗਾਲੀ ਗਲੋਚ ਕੀਤਾ ਗਿਆ।


ਇਹ ਵੀ ਪੜ੍ਹੋ: Punjab Police: ਗੈਂਗਸਟਰ ਜੋਬਨ ਮਸੀਹ ਦਾ ਪੁੱਤਰ ਆਸ਼ੀਸ਼ ਮਸੀਹ ਗ੍ਰਿਫ਼ਤਾਰ, ਦੀਨਾਨਗਰ ਦੇ ਆਰਡੀਐਕਸ ਮਾਮਲੇ ਵਿੱਚ ਵੀ ਸੀ ਨਾਮਜ਼ਦ


ਪੁਲਿਸ ਮੁਲਾਜ਼ਮ ਨੇ ਮੰਗੀ ਮਆਫ਼ੀ


ਦੂਸਰੇ ਪਾਸੇ ਜਦੋਂ ਥੱਪੜ ਮਾਰਨ ਵਾਲੇ ਪੁਲਿਸ ਮੁਲਾਜ਼ਮ ਸਰਬਜੀਤ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰੋਡ ਉੱਪਰ ਟਰੈਫਿਕ ਬਹੁਤ ਜਿਆਦਾ ਸੀ ਅਤੇ ਕੁੱਝ ਡਿਊਟੀ ਦਾ ਪ੍ਰੈਸ਼ਰ ਸੀ ਜਿਸ ਕਾਰਨ ਉਹ ਕੁੱਝ ਅੱਪਸੈਟ ਸੀ ਜਿਸ ਕਾਰਨ ਉਸ ਕੋਲੋਂ ਹੱਥ ਚੁੱਕਿਆ ਗਿਆ ਅਤੇ ਇਸ ਦੀ ਉਹ ਮੁਆਫ਼ੀ ਮੰਗਦਾ ਹੈ। ਇਸ ਮੌਕੇ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਉਹ ਅੱਗੇ ਤੋਂ ਅਜਿਹਾ ਕਦੇ ਨਹੀਂ ਹੋਵੇਗਾ।


ਇਹ ਵੀ ਪੜ੍ਹੋ: Punjab News: ਸ਼੍ਰੋਮਣੀ ਅਕਾਲੀ ਦਲ ਵੱਲੋਂ ਅਹੁਦੇਦਾਰਾਂ ਦੀ ਪਹਿਲੀ ਸੂਚੀ ਦਾ ਐਲਾਨ, 8 ਮੈਂਬਰੀ ਸਲਾਹਕਾਰ ਬੋਰਡ ਤੇ 24 ਮੈਂਬਰੀ ਹੋਵੇਗੀ ਕੋਰ ਕਮੇਟੀ


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।