ਚੰਡੀਗੜ੍ਹ: ਗੁਜਰਾਤ ਵਿੱਚ ਚੋਣ ਪ੍ਰਚਾਰ ਕਰਨ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਾਂਗਰਸ ਉੱਪਰ ਤਿੱਖਾ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੇ ਇੱਕ ਸਾਬਕਾ ਮੰਤਰੀ ਵਿਜ਼ੀਲੈਂਸ ਬਿਉਰੋ ਕੋਲ ਇੱਕ ਕਰੋੜ ਰੁਪਏ ਲੈ ਕੇ ਗਿਆ ਕਿ ਮੈਨੂੰ ਛੱਡ ਦਿਓ, ਪਰ ਵਿਜੀਲੈਂਸ ਨੇ ਉਸ ਨੂੰ ਫੜ੍ਹ ਲਿਆ। 


ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਸ ਦੇ ਘਰੋਂ ਨੋਟ ਗਿਣਨ ਵਾਲੀਆਂ ਦੋ ਮਸ਼ੀਨਾਂ ਮਿਲੀਆਂ। ਉਨ੍ਹਾਂ ਕਿਹਾ ਕਿ ਇਹੀ ਭ੍ਰਿਸ਼ਟਾਚਾਰ ਹੈ ਤੇ ਅਸੀਂ ਇਨ੍ਹਾਂ ਭ੍ਰਿਸ਼ਟਾਚਾਰੀਆਂ ਤੋਂ ਪੈਸਾ ਕੱਢ ਕੇ ਖਜ਼ਾਨੇ ਵਿੱਚ ਤੇ ਖਜ਼ਾਨੇ ਵਿੱਚੋਂ ਜਨਤਾ ਨੂੰ ਦਿਆਂਗੇ।