Fazilka News : ਫ਼ਾਜ਼ਿਲਕਾ -ਫਿਰੋਜ਼ਪੁਰ ਹਾਈਵੇ 'ਤੇ ਬੱਸ 'ਤੇ ਚੜ ਰਹੀ ਇਕ ਮਹਿਲਾ ਦੇ ਡਿੱਗਣ ਦੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਫਾਜ਼ਿਲਕਾ -ਫਿਰੋਜ਼ਪੁਰ ਹਲਕੇ ਦੇ ਪਿੰਡ ਘੁਬਾਇਆ ਦੇ ਨੇੜੇ ਦੀ ਹੈ ,ਜਿਸ ਵਿੱਚ ਬੱਸ ਵਿਚ ਚੜ ਰਹੀ ਮਹਿਲਾ ਡਿੱਗ ਪੈਂਦੀ ਹੈ। ਇਸ ਤੋਂ ਸਾਫ ਹੋ ਗਿਆ ਹੈ ਕਿ ਸਰਕਾਰੀ ਬੱਸਾਂ ਵਿਚ ਸਵਾਰੀਆਂ ਓਵਰ-ਲੋਡ ਹੋ ਗਈਆਂ ਹਨ। ਇਨ੍ਹਾਂ ਹੀ ਨਹੀਂ ਫਾਜ਼ਿਲਕਾ ਦੇ ਬੱਸ ਸਟੈਂਡ ਦਾ ਹਾਲ ਵੀ ਦੇਖਣ ਵਾਲਾ ਹੈ। 


 

ਫਾਜ਼ਿਲਕਾ ਦੇ ਬੱਸ ਸਟੈਂਡ 'ਤੇ ਵੀ ਬੱਸਾਂ ਦੇ ਇੰਤਜ਼ਾਰ 'ਚ ਖੜੀਆਂ ਮਹਿਲਾਵਾਂ ਨੇ ਸਵਾਲ ਖੜੇ ਕੀਤੇ ਹਨ। ਹੱਦ ਤੋਂ ਵੱਧ ਬੱਸ ਸਵਾਰੀਆਂ ਨਾਲ ਭਰ ਕੇ ਜਾ ਰਹੀਆਂ ਨੇ। ਸਵਾਰੀ ਬਿਠਾਉਣਾ ਤਾਂ ਕੀ ਬੱਸ ਵਿਚ ਖੜੇ ਹੋਣ ਦੀ ਵੀ ਜਗਾ ਨਹੀਂ ਹੈ। ਇਧਰ ਲੋਕ ਬੱਸ ਸਟੈਂਡ 'ਤੇ ਖੱਜਲ ਖੁਆਰ ਹੋ ਰਹੇ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਕਈ ਘੰਟਿਆਂ ਤੱਕ ਬੱਸ ਸਟੈਂਡ 'ਤੇ ਬੈਠੇ ਰਹਿੰਦੇ ਹਨ ਪਰ ਬੱਸਾਂ ਨਹੀਂ ਆਉਂਦੀ। 

 


 

ਮਹਿਲਾਵਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਬੱਸ ਆਉਂਦੀ ਹੈ ਤਾਂ ਜਿਆਦਾ ਮਹਿਲਾਵਾਂ ਦੇਖ ਕੇ ਬੱਸ ਰੋਕੀ ਨਹੀਂ ਜਾਂਦੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਵੇਂ ਟਿਕਟ ਲਾਗੂ ਕਰ ਦਿੱਤੀ ਜਾਵੇ ਪਰ ਮਹਿਲਾਵਾਂ ਨਾਲ ਅਜਿਹਾ ਵਤੀਰਾ ਨਾ ਕੀਤਾ ਜਾਵੇ...ਜਦਕਿ ਮਹਿਕਮੇ ਦਾ ਬਿਆਨ ਸਾਹਮਣੇ ਆਇਆ ਹੈ। ਮਹਿਕਮੇ ਦਾ ਕਹਿਣਾ ਹੈ ਕਿ ਬੱਸਾਂ ਅਤੇ ਡਰਾਈਵਰਾਂ ਦੀ ਘਾਟ ਹੋਣ ਕਾਰਣ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਵਜ੍ਹਾ ਹੈ ਕਿ ਫਾਜ਼ਿਲਕਾ ਬੱਸ ਸਟੈਂਡ ਦੀਆ ਕਰੀਬ 15 ਬੰਦ ਪਈਆਂ ਹਨ। ਹਾਲਾਂਕਿ ਬੱਸ ਤੋਂ ਡਿੱਗੀ ਮਹਿਲਾ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਡਰਾਈਵਰ ਵੱਲੋਂ ਮਾਫੀ ਮੰਗੀ ਗਈ ਹੈ। 

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।