Jalandhar News : ਪੰਜਾਬ 'ਚ ਲਗਾਤਾਰ ਡੇਂਗੂ (Patiala Dengue Case) ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਜਲੰਧਰ 'ਚ ਭਗਵਤੀ ਟਿੰਬਰ ਟਰੇਡਰਜ਼ ਅਤੇ ਭਵਾਨੀ ਟਿੰਬਰ ਟਰੇਡਰਜ਼ ਦੇ ਮਾਲਕ ਦੇ ਇਕਲੌਤੇ ਪੁੱਤਰ ਦੀ ਡੇਂਗੂ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਭਗਵਤੀ ਟਿੰਬਰ ਟਰੇਡਰਜ਼ ਦੇ ਮਾਲਕ ਰਾਜੀਵ ਪ੍ਰਭਾਕਰ ਦੇ ਪੁੱਤਰ ਗੀਤਾਂਸ਼ ਪ੍ਰਭਾਕਰ ਨੂੰ ਕੁਝ ਦਿਨ ਪਹਿਲਾਂ ਡੇਂਗੂ ਹੋ ਗਿਆ ਸੀ, ਜਿਸ ਦੀ ਤਬੀਅਤ ਖਰਾਬ ਹੋਣ 'ਤੇ ਉਸ ਨੂੰ ਲੁਧਿਆਣਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਗੀਤਾਂਸ਼ ਦੀ ਉਮਰ 24 ਸਾਲ ਸੀ।
ਦੱਸਿਆ ਜਾਂਦਾ ਹੈ ਕਿ ਦੋ ਦਿਨ ਬਾਅਦ ਗੀਤਾਂਸ਼ ਪ੍ਰਭਾਕਰ ਦੇ ਵਿਆਹ ਨੂੰ ਇੱਕ ਸਾਲ ਪੂਰਾ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਜਿਸ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਹੈਰਾਨੀ ਦੀ ਗੱਲ਼ ਹੈ ਕਿ ਠੰਢ ਵਧਣ ਦੇ ਨਾਲ ਹੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗ ਪਈ ਹੈ। ਉਂਝ ਠੰਢ ਵਧਣ ਨਾਲ ਮੱਛਰ ਘਟਣ ਲੱਗਦੇ ਹਨ, ਜਿਸ ਕਰਕੇ ਇਸ ਮੌਸਮ ਵਿੱਚ ਡੇਂਗੂ ਦੇ ਕੇਸ ਹੇਠਾਂ ਆ ਜਾਂਦੇ ਹਨ। ਇਸ ਲਈ ਇਸ ਵਾਰ ਲੋਕਾਂ ਵਿੱਚ ਇਸ ਬਿਮਾਰੀ ਤੋਂ ਸਹਿਮ ਪੈਦਾ ਹੋ ਗਿਆ ਹੈ।
ਦੱਸ ਦੇਈਏ ਕਿ ਡੇਂਗੂ ਦਾ ਪ੍ਰਭਾਵ ਸ਼ਹਿਰ ਵਿੱਚ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਨੇ ਲੋਕਾਂ ਦੇ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦਾ ਪਤਾ ਲਗਾ ਰਹੀਆਂ ਹਨ। ਬੀਤੇ ਦਿਨੀਂ ਜ਼ਿਲ੍ਹੇ ਵਿੱਚ ਹੁਣ ਤੱਕ 2,31,072 ਘਰਾਂ ਦੀ ਚੈਕਿੰਗ ਲਈ ਸਰਵੇ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ ਸ਼ਹਿਰੀ ਖੇਤਰਾਂ ਵਿੱਚ 1,21,344 ਤੇ ਪੇਂਡੂ ਖੇਤਰਾਂ ਵਿੱਚ 1,09,728 ਪਰਿਵਾਰਾਂ ਦਾ ਸਰਵੇਖਣ ਕੀਤਾ ਗਿਆ। ਜਲੰਧਰ ਵਿੱਚ ਹੁਣ ਤੱਕ 1894 ਘਰਾਂ ਵਿੱਚ ਡੇਂਗੂ ਮੱਛਰ ਦਾ ਲਾਰਵਾ ਮਿਲਿਆ ਸੀ। ਸਿਹਤ ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।