ਰਜਨੀਸ਼ ਕੌਰ ਦੀ ਰਿਪੋਰਟ
Punjab And Haryana High Court Order: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਨਿਹੰਗ ਜਥੇਬੰਦੀ ਦੇ ਮੁਖੀ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਨਿਹੰਗ ਸਿੱਖ ਧਰਮ ਤੇ ਗੁਰਮਤਿ ਦੇ ਪੈਰੋਕਾਰ ਹਨ ਪਰ ਆਪਣੇ ਆਪ ਵਿੱਚ ਕੋਈ ਧਰਮ ਨਹੀਂ ਹਨ। ਇਸ ਨਾਲ ਹੀ ਉਨ੍ਹਾਂ ਨੇ ਜੋ ਪਹਿਰਾਵਾ ਪਾਇਆ ਹੈ, ਉਹ ਪਰੰਪਰਾਗਤ ਹੈ ਅਤੇ ਧਰਮ ਦਾ ਹਿੱਸਾ ਨਹੀਂ ਹੈ।


ਹਾਈ ਕੋਰਟ ਨੇ ਇਹ ਵੀ ਕੀਤਾ ਸਪੱਸ਼ਟ


ਹਾਈ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਨਿਹੰਗ ਜਥੇਬੰਦੀ ਦੀ ਵਰਦੀ (ਬਾਣਾ) ਪੰਜ ਕੱਕਾਰਾਂ ਦੇ ਬਰਾਬਰ ਨਹੀਂ ਹੈ ਜੋ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਹਨ। ਗਰੁੱਪ ਦੇ ਮੁਖੀ ਵੱਲੋਂ ਫਿਲਮ 'ਮਸੰਦ' 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਜਿਸ ਨੂੰ ਰੱਦ ਕਰਦਿਆਂ ਹਾਈਕੋਰਟ ਨੇ ਇਹ ਟਿੱਪਣੀ ਕੀਤੀ ਹੈ।



ਜਸਟਿਸ ਵਿਨੋਦ ਐਸ ਭਾਰਦਵਾਜ ਨੇ ਸੁਣਾਇਆ ਇਹ ਫੈਸਲਾ


ਜਸਟਿਸ ਵਿਨੋਦ ਐਸ ਭਾਰਦਵਾਜ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਨਿਹੰਗ ਇੱਕ ਫਾਰਸੀ ਸ਼ਬਦ ਹੈ ਜਿਸ ਦਾ ਅਰਥ 'ਮਗਰਮੱਛ' ਹੈ। ਮੁਗਲਾਂ ਨੇ ਇਹ ਨਾਂ ਅਕਾਲੀਆਂ ਨੂੰ ਦਿੱਤਾ ਸੀ। ਹਾਈਕੋਰਟ ਨੇ ਕਿਹਾ ਕਿ ਨਿਹੰਗ ਸਿੱਖ ਫੌਜੀ ਪ੍ਰਣਾਲੀ ਦਾ ਹਿੱਸਾ ਹਨ। ਉਹ ਇੱਕ ਯੋਧੇ ਵਜੋਂ ਆਪਣੇ ਮਾਰਸ਼ਲ ਹੁਨਰ ਲਈ ਜਾਣਿਆ ਜਾਂਦਾ ਹੈ। ਨਿਹੰਗ ਨੂੰ ਰਹਿਤ (ਅਨੁਸ਼ਾਸਿਤ ਜੀਵਨ) ਦੇ ਅਧੀਨ ਰਹਿਣਾ ਪੈਂਦਾ ਹੈ। ਇਸ ਵਿੱਚ ਨਾਮ ਅਭਿਆਸ, ਗਿਆਨ ਤੇ ਜੀਵਨ ਸ਼ਾਮਲ ਹੈ।


ਸਿੱਖਾਂ ਨਾਲੋਂ ਬੁਨਿਆਦੀ ਤੌਰ 'ਤੇ ਵੱਖਰਾ ਨਿਹੰਗ



ਹਾਈ ਕੋਰਟ ਨੇ ਕਿਹਾ ਕਿ ਇੱਕ ਫੌਜੀ ਸੰਗਠਨ ਦੇ ਰੂਪ ਵਿਚ ਇਹ (ਨਿਹੰਗ) ਮੂਲ ਰੂਪ ਨਾਲ ਹੋਰ ਸਿੱਖਾਂ ਨਾਲੋਂ ਬੁਨਿਆਦੀ ਤੌਰ 'ਤੇ ਵੱਖਰਾ ਹੈ। ਹਾਲਾਂਕਿ ਇਹ ਸਿੱਖ ਧਰਮ ਤੇ ਗੁਰਮਤਿ ਦੇ ਪੈਰੋਕਾਰ ਹਨ, ਪਰ ਧਰਮ ਦਾ ਹਿੱਸਾ ਨਹੀਂ ਹਨ। ਉਨ੍ਹਾਂ ਨੂੰ ਦਿੱਤਾ ਗਿਆ ਪਹਿਰਾਵਾ ਪਰੰਪਰਾਗਤ ਹੈ, ਪਰ ਧਰਮ ਦਾ ਹਿੱਸਾ ਨਹੀਂ। ਵਿਸ਼ਵਾਸ ਨਾਲ ਜੁੜਿਆ ਹੋਇਆ ਇੱਕ ਉਤਸ਼ਾਹੀ ਅਨੁਯਾਈ ਆਪਣੇ ਰੀਤੀ ਰਿਵਾਜਾਂ ਦੁਆਰਾ ਧਰਮ ਦਾ ਹਿੱਸਾ ਨਹੀਂ ਬਣ ਸਕਦਾ ਜੋ ਅਨੁਯਾਈਆਂ ਤੋਂ ਪਰੇ ਰਹਿੰਦੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।