Punjab News: ਮੁਕਤਸਰ ਜ਼ਿਲ੍ਹੇ ਵਿੱਚ ਦੋ ਹਾਦਸਿਆਂ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਲੰਬੀ ਖੇਤਰ ਵਿੱਚ ਇੱਕ ਸੜਕ ਹਾਦਸੇ ਵਿੱਚ ਧਾਗਾ ਫੈਕਟਰੀ ਵਿੱਚ ਕੰਮ ਕਰਦੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਲੰਬੀ ਦੇ ਪੰਜਾਵਾ ਰੋਡ 'ਤੇ ਐਤਵਾਰ ਰਾਤ ਕਰੀਬ ਨੌਂ ਵਜੇ ਮੋਟਰਸਾਈਕਲ ਤੋਂ ਕੁਝ ਸਾਮਾਨ ਲੈ ਕੇ ਪਰਤ ਰਹੇ ਤਿੰਨ ਮਜ਼ਦੂਰਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ। ਹਾਦਸੇ ਵਿੱਚ ਤਿੰਨਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Punjab News: ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਦੋ ਗੈਂਗਸਟਰ ਜ਼ਖ਼ਮੀ, ਹਥਿਆਰ ਹੋਏ ਬਰਾਮਦ, ਜਾਣੋ ਕਿਸ ਗੈਂਗ ਨਾਲ ਹੈ ਸਬੰਧ
ਤਿੰਨੋਂ ਮਜ਼ਦੂਰ ਪਿੰਡ ਪੰਜਾਵਾ ਵਿੱਚ ਸਥਿਤ ਧਾਗਾ ਫੈਕਟਰੀ ਵਿੱਚ ਕੰਮ ਕਰਦੇ ਸਨ। ਮ੍ਰਿਤਕਾਂ ਦੀ ਪਛਾਣ ਮਹੇਸ਼ (25) ਪੁੱਤਰ ਮੋਤੀ ਲਾਲ ਵਾਸੀ ਬਾਰਾਬੰਕੀ (ਉੱਤਰ ਪ੍ਰਦੇਸ਼), ਵਿਨੈ (23) ਪੁੱਤਰ ਰਾਮ ਸਾਗਰ ਵਾਸੀ ਬਾਰਾਬੰਕੀ (ਉੱਤਰ ਪ੍ਰਦੇਸ਼) ਅਤੇ ਅਜੇ (24) ਪੁੱਤਰ ਰਾਮ ਬਾਰੀਸ ਵਾਸੀ ਪਟਨਾ (ਬਿਹਾਰ) ਵਜੋਂ ਹੋਈ ਹੈ।
ਇਹ ਵੀ ਪੜ੍ਹੋ: Punjab news: ਹੈਰੋਇਨ ਨਾਲ ਫੜਿਆ ਲੀਡਰ 'ਅਕਾਲੀ' ਜਾਂ ਫਿਰ 'ਝਾੜੂਵਾਲਾ'? 'ਆਪ' ਦੇ ਦਾਅਵੇ ਮਗਰੋਂ ਅਕਾਲੀ ਦਲ ਨੇ ਕੀਤਾ ਧਮਾਕਾ
ਮਲੋਟ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਦੋ ਦੀ ਮੌਤ
ਦੂਜੇ ਪਾਸੇ ਬਠਿੰਡਾ-ਮਲੋਟ ਮੁੱਖ ਮਾਰਗ ’ਤੇ ਦੇਰ ਰਾਤ ਕੈਂਟਰ ਅਤੇ ਬੋਲੈਰੋ ਗੱਡੀ ਦੀ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਵਰਿੰਦਰ ਕੁਮਾਰ (16) ਵਜੋਂ ਹੋਈ ਹੈ। ਜਦਕਿ ਦੂਜੇ ਦੀ ਪਛਾਣ ਨਹੀਂ ਹੋ ਸਕੀ। ਜਦਕਿ ਜ਼ਖਮੀ ਬੂਟਾ ਸਿੰਘ ਨੂੰ ਮਲੋਟ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੋਂ ਉਸ ਨੂੰ ਗੰਭੀਰ ਹਾਲਤ ਵਿੱਚ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।