ਨਵਾਂ ਸ਼ਹਿਰ 'ਚ ਦੁਬਈ ਤੋਂ ਪਰਤੇ ਵਿਅਕਤੀ ਕੋਰੋਨਾ ਪੌਜੇਟਿਵ, ਪੰਜ ਨਵੇਂ ਕੇਸ
ਏਬੀਪੀ ਸਾਂਝਾ | 17 May 2020 01:36 PM (IST)
ਜ਼ਿਲ੍ਹੇ ਵਿੱਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ।
ਸੰਕੇਤਕ ਤਸਵੀਰ
ਨਵਾਂ ਸ਼ਹਿਰ: ਜ਼ਿਲ੍ਹੇ ਵਿੱਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਦੋ ਵਿਅਕਤੀ ਦੁਬਈ ਤੋਂ ਹਨ ਜਦਕਿ ਇੱਕ ਵਿਅਕਤੀ ਬੰਗਾ ਹਲਕੇ ਦੇ ਪਿੰਡ ਗੁਣਾਚੌਰ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਦੋ ਵਿਅਕਤੀ ਬੰਗਾ ਦੇ ਪਿੰਡ ਮੰਡੇਰਾਂ ਦੇ ਰਹਿਣ ਵਾਲੇ ਸਨ ਤੇ ਅਮ੍ਰਿਤਸਰ ਤੋਂ ਵਾਪਸ ਆਏ ਸਨ। ਇਸ ਦੇ ਨਾਲ ਹੀ ਜ਼ਿਲ੍ਹਾ ਨਵਾਂ ਸ਼ਹਿਰ 'ਚ ਹੁਣ ਤੱਕ ਕੋਰੋਨਾਵਾਇਰਸ ਦੇ 103 ਕੇਸ ਦਰਜ ਕੀਤੇ ਜਾ ਚੁੱਕੇ ਹਨ ਜਿਨ੍ਹਾਂ 'ਚੋਂ 68 ਸਿਹਤਯਾਬ ਹੋ ਗਏ ਹਨ ਤੇ 34 ਐਕਟਿਵ ਕੇਸ ਹਨ ਜੋ ਇਸ ਵਕਤ ਜੇਰੇ ਇਲਾਜ ਹਨ। ਇਹ ਵੀ ਪੜ੍ਹੋ: ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ ਕੀ 'Youtube' ਤੇ ਕੋਰੋਨਾ ਬਾਰੇ ਜਾਣਕਾਰੀ ਸਹੀ? ਖੋਜ 'ਚ ਵੱਡਾ ਖੁਲਾਸਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ