Punjab news: ਪੰਜਾਬ ਸਰਕਾਰ ਦੇ ਲਈ ਹਵਾਈ ਸੇਵਾਵਾਂ ਦੇ ਫਲੀਟ ਵਿੱਚ ਜਲਦੀ ਹੀ 10 ਸੀਟਰ ਪ੍ਰਾਈਵੇਟ ਜੈੱਟ ਸ਼ਾਮਲ ਕੀਤਾ ਜਾਵੇਗਾ। ਏਅਰ ਚਾਰਟਰ ਸਰਵਿਸ ਪ੍ਰੋਵਾਈਡਰਾਂ ਤੋਂ ਮੰਗੇ ਗਏ ਟੈਂਡਰ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਮਿਲ ਗਏ ਹਨ। ਸੂਬੇ ਦੀ ਭਗਵੰਤ ਮਾਨ ਸਰਕਾਰ ਛੇਤੀ ਹੀ 8 ਤੋਂ 10 ਸੀਟਰ ਚਾਰਟਰ ਜਹਾਜ਼ ਕਿਰਾਏ 'ਤੇ ਲਵੇਗੀ। ਇਸ ਸਬੰਧੀ ਸਰਕਾਰ ਵੱਲੋਂ 27 ਜਨਵਰੀ ਤੱਕ ਟੈਂਡਰਾਂ ਦੀ ਮੰਗ ਕੀਤੀ ਗਈ ਸੀ। ਸੂਤਰਾਂ ਮੁਤਾਬਕ ਜਹਾਜ਼ ਦੇ ਪਾਇਲਟ ਨੂੰ ਸਰਕਾਰ ਵੱਲੋਂ 4 ਲੱਖ ਰੁਪਏ ਮਹੀਨਾ ਤਨਖਾਹ ਅਤੇ ਹੋਰ ਲਾਭ ਦਿੱਤੇ ਜਾਣਗੇ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ 19-20 ਸੀਟਰ ਹਾਈਟੈਕ ਫਾਲਕਨ-2000 ਜਹਾਜ਼ ਕਿਰਾਏ 'ਤੇ ਲੈਣ ਜਾ ਰਹੀ ਸੀ, ਪਰ ਵਿਰੋਧੀ ਧਿਰ ਦੇ ਫਿਜ਼ੂਲ ਖਰਚ ਕਰਨ ਦੀ ਪ੍ਰਤੀਕਿਰਿਆ ਤੋਂ ਬਾਅਦ ਸਰਕਾਰ ਨੇ ਛੋਟਾ ਜੈੱਟ ਕਿਰਾਏ 'ਤੇ ਲੈਣ ਦਾ ਫੈਸਲਾ ਕੀਤਾ ਹੈ। ਸਰਕਾਰ ਜਲਦੀ ਹੀ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਅਤੇ ਬਿਹਤਰ ਪੇਸ਼ਕਸ਼ਾਂ ਦੇ ਆਧਾਰ 'ਤੇ ਇਕ ਕੰਪਨੀ ਦੀ ਚੋਣ ਕਰੇਗੀ। ਇਸ ਤੋਂ ਬਾਅਦ ਸੂਬਾ ਸਰਕਾਰ ਦੇ ਸਰਕਾਰੀ ਹੈਲੀਕਾਪਟਰ ਤੋਂ ਇਲਾਵਾ ਪ੍ਰਾਈਵੇਟ ਫਿਕਸਡ ਵਿੰਗ ਜੈੱਟ ਵੀ ਪੰਜਾਬ ਦੇ ਅਸਮਾਨ ਤੋਂ ਦੂਜੇ ਰਾਜਾਂ ਨੂੰ ਜਾਂਦਾ ਨਜ਼ਰ ਆਵੇਗਾ। ਚਾਰਟਰ ਸਰਵਿਸ ਪ੍ਰੋਵਾਈਡਰ ਕੰਪਨੀਆਂ ਨੇ ਆਪਣੀਆਂ ਸਭ ਤੋਂ ਵਧੀਆ ਪੇਸ਼ਕਸ਼ਾਂ ਦੇ ਨਾਲ ਪੰਜਾਬ ਸਰਕਾਰ ਦੇ ਡਾਇਰੈਕਟਰ ਆਫ਼ ਸਿਵਲ ਐਵੀਏਸ਼ਨ ਦੇ ਦਫ਼ਤਰ ਨੂੰ ਅਰਜ਼ੀਆਂ ਭੇਜੀਆਂ ਹਨ। ਪਾਇਲਟ ਨੂੰ ਮਿਲਣਗੇ ਇਹ ਲਾਭ।


ਇਹ ਵੀ ਪੜ੍ਹੋ: ਸਾਵਧਾਨ! 6 ਘੰਟਿਆਂ ਤੋਂ ਘੱਟ ਸੌਂਦੇ ਹੋ, ਤਾਂ ਇੱਕ ਨਹੀਂ ਇਨ੍ਹਾਂ 5 ਬਿਮਾਰੀਆਂ ਦੇ ਹੋ ਸਕਦੇ ਹੋ ਸ਼ਿਕਾਰ


ਸੂਤਰਾਂ ਅਨੁਸਾਰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਿੱਜੀ ਜਹਾਜ਼ ਦੇ ਪਾਇਲਟ ਨੂੰ 3 ਫੀਸਦੀ ਸਾਲਾਨਾ ਵਾਧੇ ਨਾਲ 4 ਲੱਖ ਰੁਪਏ ਮਹੀਨਾ ਤਨਖਾਹ ਸਕੇਲ ਦੇਵੇਗੀ। ਇਸ ਤੋਂ ਇਲਾਵਾ 25 ਹਜ਼ਾਰ ਮਾਸਿਕ ਫਿਕਸਡ ਹਾਊਸ ਰੈਂਟ ਐਲਾਊਂਸ ਅਤੇ 2 ਹਜ਼ਾਰ ਮਾਸਿਕ ਫਿਕਸਡ ਮੋਬਾਈਲ ਐਲਾਊਂਸ ਵੀ ਮਿਲੇਗਾ। ਅਜਿਹੀ ਸਥਿਤੀ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਬੈਂਕਾਂ ਤੋਂ ਲਏ ਵੱਡੇ ਕਰਜ਼ੇ ਅਤੇ ਸਰਕਾਰੀ ਵਿਭਾਗਾਂ ਦੇ ਬਕਾਏ ਸਮੇਤ ਵਿੱਤੀ ਬੋਝ ਪਹਿਲਾਂ ਤੋਂ ਹੋਰ ਵਧਣ ਦੀ ਸੰਭਾਵਨਾ ਹੈ।


ਇਹ ਵੀ ਪੜ੍ਹੋ: ਕੀ ਤੁਸੀਂ ਵੀ ਪੀਂਦੇ ਹੋ ਪਲਾਸਟਿਕ ਦੀ ਬੋਤਲ 'ਚੋਂ ਪਾਣੀ, ਤਾਂ ਬਦਲ ਲਓ ਇਹ ਆਦਤ, ਹੋ ਸਕਦਾ ਭਾਰੀ ਨੁਕਸਾਨ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।