Side Effects Of Sleeping Less: ਭਾਵੇਂ ਲੇਟ ਨਾਈਟ ਪਾਰਟੀ ਹੋਵੇ ਜਾਂ ਸਵੇਰ ਦੀ ਸ਼ਿਫਟ ਜਾਂ ਫਿਰ ਟੈਨਸ਼ਨ ਕਾਰਨ ਨੀਂਦ ਨਾ ਆਉਣਾ, ਅੱਜਕੱਲ੍ਹ ਹਰ ਕੋਈ ਇਸ ਤੋਂ ਪ੍ਰੇਸ਼ਾਨ ਹੈ। ਨੀਂਦ ਦੀ ਕਮੀ ਇੱਕ ਆਮ ਸਮੱਸਿਆ ਹੁੰਦੀ ਜਾ ਰਹੀ ਹੈ। ਅੱਜਕੱਲ੍ਹ ਨੌਜਵਾਨਾਂ ਵਿੱਚ ਇਹ ਸਭ ਤੋਂ ਵੱਧ ਦੇਖਿਆ ਜਾ ਰਿਹਾ ਹੈ। ਜਦੋਂ ਤੁਹਾਡੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਇਸ ਵਜ੍ਹਾ ਕਰਕੇ ਚਿੜਚਿੜਾਪਨ, ਭੁੱਖ ਨਾ ਲੱਗਣਾ ਅਤੇ ਪ੍ਰੋਡਕਟੀਵਿਟੀ ਘੱਟ ਹੋਣ ਵਰਗੀਆਂ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।


ਕਈ ਅਧਿਐਨਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬਿਹਤਰ ਸਿਹਤ ਲਈ ਨੌਜਵਾਨਾਂ ਨੂੰ ਘੱਟੋ-ਘੱਟ ਸੱਤ ਤੋਂ ਅੱਠ ਘੰਟੇ ਸੌਣਾ ਚਾਹੀਦਾ ਹੈ। ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਉਸ ਦੇ ਸਰੀਰ 'ਤੇ ਇਸ ਦੇ ਕਈ ਪ੍ਰਭਾਵ ਪੈਂਦੇ ਹਨ। ਅੱਜਕੱਲ੍ਹ ਲੋਕ ਔਸਤਨ ਸਿਰਫ਼ 6 ਘੰਟੇ ਦੀ ਨੀਂਦ ਲੈਂਦੇ ਹਨ, ਜੋ ਕਿ ਕਿਤੇ ਨਾ ਕਿਤੇ ਛੁਪੀ ਹੋਈ ਬਿਮਾਰੀ ਹੈ। ਨੀਂਦ ਨਾ ਆਉਣ ਕਾਰਨ ਕਈ ਸਮੱਸਿਆਵਾਂ ਹੁੰਦੀਆਂ ਹਨ। ਆਓ ਅੱਜ ਜਾਣਦੇ ਹਾਂ ਉਨ੍ਹਾਂ ਬਾਰੇ।


ਭਾਰ ਵਧਣਾ : ਜੇਕਰ ਤੁਸੀਂ 6 ਘੰਟੇ ਤੋਂ ਘੱਟ ਨੀਂਦ ਲੈਂਦੇ ਹੋ ਤਾਂ ਇਸ ਕਾਰਨ ਮੋਟਾਪਾ ਅਤੇ ਸ਼ੂਗਰ ਤੁਹਾਨੂੰ ਘੇਰ ਸਕਦੀ ਹੈ। ਘੱਟ ਨੀਂਦ ਲੈਣ ਨਾਲ ਕੋਟ੍ਰੀਸੋਲ, ਘ੍ਰੇਲਿਨ, ਲੇਪਟਿਨ ਦਾ ਪੱਧਰ ਵੱਧ ਜਾਂਦਾ ਹੈ, ਜੋ ਭੁੱਖ ਨੂੰ ਕੰਟਰੋਲ ਵਿੱਚ ਰੱਖਦਾ ਹੈ। ਜਦੋਂ ਅਜਿਹਾ ਹੁੰਦਾ ਹੈ, ਤੁਸੀਂ ਜ਼ਿਆਦਾ ਭੋਜਨ ਖਾਣਾ ਸ਼ੁਰੂ ਕਰ ਦਿੰਦੇ ਹੋ। ਇਸ ਕਰਕੇ ਤੁਸੀਂ ਮੋਟਾਪੇ ਅਤੇ ਸ਼ੂਗਰ ਦੇ ਸ਼ਿਕਾਰ ਹੋ ਜਾਂਦੇ ਹੋ।


ਯਾਦਦਾਸ਼ਤ 'ਤੇ ਅਸਰ : ਨੀਂਦ ਦੀ ਕਮੀ ਕਾਰਨ ਦਿਮਾਗ 'ਤੇ ਵੀ ਅਸਰ ਪੈਂਦਾ ਹੈ। ਸਮੇਂ ਦੇ ਨਾਲ, ਨੀਂਦ ਦੀ ਕਮੀ ਦੀ ਵਜ੍ਹਾ ਕਰਕੇ ਸੋਜ ਪੈਦਾ ਕਰਨ ਵਾਲੇ ਖਤਰਨਾਕ ਪ੍ਰੋਟੀਨ ਨੂੰ ਬਾਹਰ ਨਿਕਲਣ ਦਾ ਰਾਹ ਨਹੀਂ ਮਿਲਦਾ ਹੈ, ਜਿਸ ਕਰਕੇ ਯਾਦਦਾਸ਼ਤ ‘ਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਡਿਮੇਂਸ਼ੀਆ ਅਤੇ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।


ਕਮਜ਼ੋਰ ਇਮਿਊਨਿਟੀ: ਨੀਂਦ ਪੂਰੀ ਨਾ ਲੈਣ ਕਰਕੇ ਸਰੀਰ ਦੀ ਹਾਨੀਕਾਰਕ ਕੀਟਾਣੂਆਂ ਅਤੇ ਲਾਗਾਂ ਨਾਲ ਲੜਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਲੋਕ ਜਿੰਨੀ ਦੇਰ ਸੌਂਦੇ ਹਨ, ਉਸ ਦਾ ਸਿੱਧਾ ਅਸਰ ਇਸ ਗੱਲ ‘ਤੇ ਵੀ ਪੈਂਦਾ ਹੈ, ਕਿ ਉਨ੍ਹਾਂ ਦਾ ਇਮਿਊਨ ਸਿਸਟਮ ਕਿਵੇਂ ਕੰਮ ਕਰਦਾ ਹੈ। ਉਹ ਹਾਨੀਕਾਰਕ ਕੀਟਾਣੂਆਂ ਅਤੇ ਲਾਗਾਂ ਨਾਲ ਕਿਵੇਂ ਲੜਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਾਈਟੋਕਾਈਨ ਨਾ ਸਿਰਫ਼ ਕੀਟਾਣੂਆਂ ਨਾਲ ਲੜਦੇ ਹਨ, ਸਗੋਂ ਨੀਂਦ ਵਿਚ ਵੀ ਮਦਦ ਕਰਦੇ ਹਨ।


ਇਹ ਵੀ ਪੜ੍ਹੋ: Heavy Periods: ਕੁਝ ਔਰਤਾਂ ਨੂੰ ਕਿਉਂ ਹੁੰਦੇ ਹੈਵੀ ਪੀਰੀਅਡਸ, ਕਦੋਂ ਡਾਕਟਰ ਨੂੰ ਦਿਖਾਉਣਾ ਚਾਹੀਦਾ? ਜਾਣੋ


ਕੈਂਸਰ: ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਨੀਂਦ ਨਾ ਲੈਣਾ ਵੀ ਕੈਂਸਰ ਦਾ ਕਾਰਨ ਬਣ ਸਕਦਾ ਹੈ। ਸਟੱਡੀ ਕਹਿੰਦੀ ਹੈ ਕਿ ਨੀਂਦ ਦੀ ਕਮੀ ਕਾਰਨ ਕੋਲਨ, ਓਵਰੀ, ਬ੍ਰੈਸਟ ਅਤੇ ਪ੍ਰੋਸਟੇਟ ਕੈਂਸਰ ਦਾ ਖਤਰਾ ਕਾਫੀ ਵੱਧ ਸਕਦਾ ਹੈ। ਇਸ ਤੋਂ ਇਲਾਵਾ, 2010 ਦੇ ਇੱਕ ਅਧਿਐਨ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਛੇ ਘੰਟੇ ਤੋਂ ਘੱਟ ਨੀਂਦ ਲੈਣ ਨਾਲ ਅੰਤੜੀਆਂ ਦੇ ਕੈਂਸਰ ਦਾ ਖ਼ਤਰਾ 50 ਪ੍ਰਤੀਸ਼ਤ ਤੱਕ ਵਧ ਸਕਦਾ ਹੈ।


ਦਿਲ ਦੇ ਰੋਗ: 6 ਘੰਟੇ ਤੋਂ ਘੱਟ ਨੀਂਦ ਲੈਣ ਨਾਲ ਹਾਈਪਰਟੈਨਸ਼ਨ, ਹਾਈ ਕੋਲੈਸਟ੍ਰੋਲ ਅਤੇ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖਤਰਾ ਲੰਬੇ ਸਮੇਂ ਤੱਕ ਵਧ ਸਕਦਾ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਨੀਂਦ ਖੂਨ ਦੀਆਂ ਨਾੜੀਆਂ ਦੀ ਮੁਰੰਮਤ ਅਤੇ ਠੀਕ ਕਰਨ ਵਿੱਚ ਮਦਦ ਕਰ ਸਕਦੀ ਹੈ। ਇਸ ਦੌਰਾਨ ਕਾਰਡੀਓਵੈਸਕੁਲਰ ਸਿਸਟਮ ਨੂੰ ਕੁਝ ਸਮਾਂ ਆਰਾਮ ਮਿਲਦਾ ਹੈ।


ਇਹ ਵੀ ਪੜ੍ਹੋ: ਕੀ ਤੁਸੀਂ ਵੀ ਪੀਂਦੇ ਹੋ ਪਲਾਸਟਿਕ ਦੀ ਬੋਤਲ 'ਚੋਂ ਪਾਣੀ, ਤਾਂ ਬਦਲ ਲਓ ਇਹ ਆਦਤ, ਹੋ ਸਕਦਾ ਭਾਰੀ ਨੁਕਸਾਨ