ਅੱਜ ਰਾਤ ਕੈਨੇਡਾ ਦੇ ਨਾਗਰਿਕਾਂ ਲਈ ਅੰਮ੍ਰਿਤਸਰ ਤੋਂ ਉਡੇਗੀ ਵਿਸ਼ੇਸ਼ ਉਡਾਣ

ਏਬੀਪੀ ਸਾਂਝਾ   |  05 May 2020 05:47 PM (IST)

ਲੌਕਡਾਉਨ ਕਾਰਨ ਭਾਰਤ 'ਚ ਫਸੇ ਕੈਨੇਡਾ ਦੀ ਨਾਗਰਿਕਾਂ ਲਈ ਅੱਜ ਰਾਤ ਅੰਮ੍ਰਿਤਸਰ ਤੋਂ ਵਿਸ਼ੇਸ਼ ਉਡਾਣ ਹੋਵੇਗੀ ਰਵਾਨਾ

ਗਗਨਦੀਪ ਸ਼ਰਮਾ ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਏਅਰਪੋਰਟ ਤੋਂ ਅੱਜ ਕੈਨੇਡੀਆਈ ਨਾਗਰਿਕਾਂ ਨੂੰ ਲੈ ਕੇ ਜਾਣ ਵਾਲੇ ਮੁਸਾਫ਼ਰਾਂ ਦੀ ਫਲਾਈਟ ਰਾਤ ਨੂੰ ਰਵਾਨਾ ਹੋਵੇਗੀ। ਭਾਰਤ ਦੇ ਵਿੱਚ ਕੋਰੋਨਾਵਾਇਰਸ ਦੇ ਕਾਰਨ ਲੌਕਡਾਉਨ ਜਾਰੀ ਹੈ। ਇਸ ਕਾਰਨ ਵੱਖ-ਵੱਖ ਦੇਸ਼ਾਂ ਦੇ ਲੋਕ ਭਾਰਤ ਵਿੱਚ ਫਸੇ ਹੋਏ ਹਨ। ਇਹ ਵਿਦੇਸ਼ੀ ਨਾਗਰਿਕ ਆਪਣੇ ਦੇਸ਼ਾਂ ਨੂੰ ਭਾਰਤ ਸਰਕਾਰ ਤੋਂ ਵਿਸ਼ੇਸ਼ ਇਜਾਜ਼ਤ ਲੈ ਕੇ ਪਰਤ ਰਹੇ ਹਨ। ਭਾਰਤ ਸਰਕਾਰ ਨੇ ਇਨ੍ਹਾਂ ਨਾਗਰਿਕਾਂ ਨੂੰ ਵਾਪਸ ਭੇਜਣ ਦੇ ਲਈ ਵਿਸ਼ੇਸ਼ ਉਡਾਣਾਂ ਚਲਾਉਣ ਦੀ ਆਗਿਆ ਦਿੱਤੀ ਹੈ। ਇਸ ਦੇ ਤਹਿਤ ਹੀ ਅੱਜ ਅੰਮ੍ਰਿਤਸਰ ਦੇ ਕੌਮਾਂਤਰੀ ਏਅਰਪੋਰਟ ਤੋਂ ਦੁਪਹਿਰ ਵੇਲੇ ਬਰਤਾਨੀਆ ਨਾਗਰਿਕਾਂ ਨੂੰ ਵੀ ਲੈ ਕੇ ਇੱਕ ਉਡਾਣ ਰਵਾਨਾ ਹੋਈ। ਜਦਕਿ ਕੈਨੇਡਾ ਜਾਣ ਵਾਲੇ ਨਾਗਰਿਕਾਂ ਦੀ ਕਤਰ ਏਅਰਲਾਇੰਜ਼ ਦੀ ਉਡਾਣ ਰਾਤ ਨੂੰ ਰਵਾਨਾ ਹੋਵੇਗੀ। ਇਸ ਦੌਰਾਨ ਕੁਝ ਨਾਗਰਿਕ ਜੋ ਏਅਰਪੋਰਟ ਤੇ ਪਹੁੰਚ ਚੁੱਕੇ ਹਨ, ਨਾਲ ਏਬੀਪੀ ਸਾਂਝਾ  ਨੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਵਿੱਚੋਂ  ਇੱਕ ਨੇ ਕਿਹਾ ਕਿ,
ਸਾਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਛੱਡ ਕੇ ਆਏ ਸੀ ਅਤੇ ਥੋੜੇ ਸਮੇਂ ਲਈ ਹੀ ਆਏ ਸੀ। ਹੁਣ ਦੋ ਢਾਈ ਮਹੀਨੇ ਤੋਂ ਵੱਧ ਸਮਾਂ ਸਾਨੂੰ ਭਾਰਤ ਦੇ ਵਿੱਚ ਰਹਿਣਾ ਪਿਆ। -
ਕੁਝ ਲੋਕਾਂ ਨੇ ਆਖਿਆ ਕਿ ਉਨ੍ਹਾਂ ਨੂੰ ਟਿਕਟ ਕੈਂਸਲ ਕਰਵਾਉਣੀ ਪਈ ਅਤੇ ਦੋਬਾਰਾ ਤੋਂ ਮਹਿੰਗੀ ਟਿਕਟ ਕਰਵਾਉਣੀ ਪਈ, ਜਿਸ ਕਾਰਨ ਕੁਝ ਮੁਸ਼ਕਿਲਾਂ ਆਈਆਂ। ਪਰ ਉਨ੍ਹਾਂ ਨੂੰ ਹੁਣ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਆਪਣੇ ਦੇਸ਼ ਪਰਤ ਰਹੇ ਹਨ।
© Copyright@2026.ABP Network Private Limited. All rights reserved.