ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦ ਪੰਜਾਬ ਪਰਤਣਗੇ।ਕੈਪਟਨ ਅਮਰਿੰਦਰ ਆਪਣੀ ਰੀੜ੍ਹ ਦੀ ਹੱਡੀ ਦੇ ਅਪਰੇਸ਼ਨ ਲਈ ਲੰਡਨ ਗਏ ਸੀ। ਉਨ੍ਹਾ ਦੀ ਸਰਜਰੀ ਸਫ਼ਲ ਹੋਈ ਹੈ ਅਤੇ ਉਹ ਰੀਕਵਰ ਵੀ ਕਰ ਰਹੇ ਹਨ।ਕੈਪਟਨ ਨੇ ਲੋਕਾਂ ਦੀਆਂ ਦੂਆਵਾਂ ਲਈ ਧੰਨਵਾਦ ਕੀਤਾ ਹੈ। 


ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ, "ਕੁੱਝ ਦਿਨ ਪਹਿਲਾਂ ਹੋਈ ਮੇਰੀ ਰੀੜ੍ਹ ਦੀ ਹੱਡੀ ਦੇ ਅਪਰੇਸ਼ਨ ਤੋਂ ਜਲਦ ਸਿਹਤਯਾਬੀ ਲਈ ਤੁਹਾਡੀਆਂ ਸਾਰਿਆਂ ਵਲੋਂ ਕੀਤੀਆਂ ਪ੍ਰਾਰਥਨਾਵਾਂ ਅਤੇ ਭੇਜੀਆਂ ਸ਼ੁੱਭਕਾਮਨਾਵਾਂ ਲਈ ਮੈਂ ਆਪ ਸਭ ਦਾ ਦਿਲੋਂ ਧੰਨਵਾਦੀ ਹਾਂ।ਮੇਰਾ ਅਪਰੇਸ਼ਨ ਦੋ ਬੜੇ ਹੀ ਹੋਣਹਾਰ ਪੰਜਾਬੀ ਸਰਜਨਾਂ, ਅਮਰਜੀਤ ਰਾਏ ਅਤੇ ਏਕਰੂਪ ਚੋਪੜਾ ਵਲੋਂ ਕੀਤਾ ਗਿਆ। ਮੈਂ ਮੁੜ ਪੂਰਨ ਸਿਹਤਯਾਬੀ ਵੱਲ ਵੱਧ ਰਿਹਾ ਹਾਂ ਅਤੇ ਜਲਦੀ ਹੀ ਤੁਹਾਡੇ ਵਿਚਕਾਰ ਵਾਪਸ ਆਵਾਂਗਾ।"


 









ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੇ ਟਵੀਟ ਕਰ ਕਿਹਾ, "ਵਾਹਿਗੁਰੂ ਜੀ ਦੀ ਕਿਰਪਾ ਨਾਲ ਕੈਪਟਨ ਅਮਰਿੰਦਰ ਸਿੰਘ ਜੀ ਆਪਣੀ ਸਰਜਰੀ ਤੋਂ ਠੀਕ ਹੋ ਰਹੇ ਹਨ ਅਤੇ ਜਲਦੀ ਹੀ ਵਾਪਸ ਆ ਜਾਣਗੇ।ਅਸੀਂ ਤੁਹਾਡੀਆਂ ਪ੍ਰਾਰਥਨਾਵਾਂ ਅਤੇ ਨਿੱਘੀਆਂ ਇੱਛਾਵਾਂ ਲਈ ਤੁਹਾਡੇ ਸਾਰਿਆਂ ਦੇ ਧੰਨਵਾਦੀ ਹਾਂ।"









 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ