Bittu alleges channi:ਭਾਜਪਾ ਦਾ ਫੁੱਲ ਫੜ੍ਹਦੇ ਸਾਰ ਹੀ ਕੱਟੜ ਕਾਂਗਰਸੀ ਤੋਂ ਭਾਜਪਾਈ ਬਣੇ ਰਵਨੀਤ ਸਿੰਘ ਬਿੱਟੁ ਨੇ ਹੁਣ ਆਪਣੀ ਪੁਰਾਣੀ ਪਰਾਟੀ ਦੇ ਲੀਡਰਾਂ 'ਤੇ ਨਿਸ਼ਾਨੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇੱਥੋਂ ਤੱਕ ਕੇ ਕਾਂਗਰਸ ਦੀਆਂ ਪੋਲਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਤੁਹਾਨੂੰ ਯਾਦ ਹੋਵੇਗਾ ਕਿ ਇੱਕ ਵਾਰ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਾਫਿਲਾ ਰੋਕਿਆ ਗਿਆ ਸੀ, ਇਸ ਮਾਮਲੇ ਦੀ ਜਾਂਚ ਵੀ ਚੱਲ ਰਹੀ ਹੈ ਕਈ ਪੁਲਿਸ ਅਫ਼ਸਰ ਦੋਸ਼ੀ ਪਾਏ ਗਏ ਹਨ ਕਈਆਂ ਤੇ ਕਾਰਵਾਈ ਵੀ ਹੋਈ ਹੈ। ਹੁਣ ਰਵਨੀਤ ਬਿੱਟੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕਿਉਂਕਿ ਉਸ ਸਮੇਂ ਕਾਂਗਰਸ ਦੀ ਸਰਕਾਰ ਵਿੱਚ ਚਰਨਜੀਤ ਸਿੰਘ ਚੰਨੀ ਸੀਐਮ ਸਨ।
ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰੋਜ਼ਪੁਰ ਦਾ ਦੌਰਾ ਕਰਨਾ ਸੀ ਤਾਂ ਉਨ੍ਹਾਂ ਦੇ ਕਾਫਲੇ ਨੂੰ ਰੋਕਣ ਪਿੱਛੇ ਚਰਨਜੀਤ ਸਿੰਘ ਚੰਨੀ ਦਾ ਹੱਥ ਸੀ। ਚੰਨੀ ਨੇ 15-20 ਲੋਕ ਭੇਜ ਕੇ ਮੋਦੀ ਦੇ ਕਾਫ਼ਲੇ ਨੂੰ ਰੋਕਿਆ ਸੀ।
ਰਵਨੀਤ ਬਿੱਟੂ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਮੋਦੀ ਪੰਜਾਬ ‘ਚ ਨਵੇਂ ਪ੍ਰੋਜੈਕਟਾਂ ਦਾ ਐਲਾਨ ਕਰਨ ਲਈ ਹੈਲੀਕਾਪਟਰ ਤੋਂ ਰਵਾਨਾ ਹੋ ਕੇ ਸੜਕ ਰਾਹੀਂ ਫ਼ਿਰੋਜ਼ਪੁਰ ਪਹੁੰਚ ਰਹੇ ਸਨ। ਬਿੱਟੂ ਨੇ ਕਿਹਾ ਕਿ ਉਸ ਦਿਨ ਪ੍ਰਧਾਨ ਮੰਤਰੀ ਨੇ ਵੀ ਪੰਜਾਬ ਨੂੰ ਸਬਸਿਡੀ ਦੇਣ ਦਾ ਐਲਾਨ ਕਰਨਾ ਸੀ ਕਿਉਂਕਿ ਇਹ ਸਰਹੱਦੀ ਸੂਬਾ ਹੈ। ਬਿੱਟੂ ਨੇ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ ਕਈ ਵੱਡੇ ਉਦਯੋਗ ਸਥਾਪਿਤ ਹੋ ਜਾਣੇ ਸਨ।
ਪ੍ਰਧਾਨ ਮੰਤਰੀ ਦੇ ਕਾਫਲੇ ਨੂੰ 5 ਫਰਵਰੀ 2022 ਨੂੰ ਰੋਕਿਆ ਗਿਆ ਸੀ। 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਫਿਰੋਜ਼ਪੁਰ ਵਿਖੇ ਰੈਲੀ ਅਤੇ ਹੁਸੈਨੀਵਾਲਾ ਵਿਖੇ ਨਤਮਸਤਕ ਹੋਣਾ ਸੀ। ਪੰਜਾਬ ਲਈ ਕਈ ਯੋਜਨਾਵਾਂ ਦੀ ਸ਼ੁਰੂਆਤ ਵੀ ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਨੇ ਕਰਨੀ ਸੀ। ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਪੰਜਾਬ ਦੌਰਾ ਅਤੇ ਭਾਜਪਾ ਦਾ ਵੱਡਾ ਸਿਆਸੀ ਪ੍ਰੋਗਰਾਮ ਸੀ।
ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੌਰਾਨ ਬਠਿੰਡਾ ਤੋਂ ਫ਼ਿਰੋਜ਼ਪੁਰ ਦਾ ਸਫਰ ਐਮਆਈ-17 ਹੈਲੀਕਾਪਟਰ ਰਾਹੀਂ ਕੀਤਾ ਜਾਣਾ ਸੀ। ਮੌਸਮ ਵਿੱਚ ਤਬਦੀਲੀ ਕਰਕੇ ਇਹ ਸਫ਼ਰ ਹੈਲੀਕਾਪਟਰ ਦੀ ਥਾਂ ਸੜਕ ਰਾਹੀਂ ਤੈਅ ਕਰਨ ਦਾ ਫੈਸਲਾ ਹੋਇਆ।
ਪ੍ਰਧਾਨ ਮੰਤਰੀ ਨੇ ਸੜਕ ਰਾਹੀਂ ਬਠਿੰਡਾ ਤੋਂ ਸਫ਼ਰ ਕੀਤਾ। ਇਸ ਦੌਰਾਨ ਫਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਨੇੜੇ ਸੜਕ ਉੱਤੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ 15-20 ਮਿੰਟਾਂ ਤੱਕ ਰੁਕਿਆ। ਉਸ ਮਗਰੋਂ ਇਹ ਕਾਫ਼ਲਾ ਵਾਪਸ ਦਿੱਲੀ ਵੱਲ ਰਵਾਨਾ ਹੋ ਗਿਆ।